09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜਯਾ ਰਾਮਪੁਰੀ ਦੀ ਲੜਕੀ ਨੂੰ ਕੈਨੇਡਾ 'ਚ ਮਿਲਿਆ ਗੋਲਫ ਦਾ ਵੱਕਾਰੀ ਸਨਮਾਨ

ਅਜੀਤ ਡੈਸਕ 21-11-2025
ਦੋਰਾਹਾ, 20 ਨਵੰਬਰ (ਪੱਤਰ ਪ੍ਰੇਰਕ)-ਕਨੇਡਾ ਦੀ ਪ੍ਰੋਫੈਸ਼ਨਲ ਐਸੋਸੀਏਸ਼ਨ ਆਫ਼ ਬਿ੍ਟਿਸ਼ ਕੋਲੰਬੀਆ ਨੇ ਗੋਲਫ ਦਾ ਵਕਾਰੀ ਸਨਮਾਨ ਪਲੇਅਰ ਆਫ਼ ਦੀ ਯੀਅਰ-2025 ਦੇਣ ਦਾ ਐਲਾਨ ਕੀਤਾ | ਇਹ ਇਨਾਮ ਪ੍ਰਾਪਤ ਕਰਨ ਵਾਲੀ ਜਯਾ ਰਾਮਪੁਰੀ ਪਹਿਲੀ ਪੰਜਾਬੀ ਖਿਡਾਰਨ ਹੈ | ਜਯਾ ਰਾਮਪੁਰੀ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ, ਸ਼ੋ੍ਰਮਣੀ ਕਵੀ ਅਤੇ 'ਪੰਜਾਬੀ ਲਿਖਾਰੀ ਸਭਾ ਰਾਮਪੁਰ' ਦੇ ਮੋਢੀ ਮੈਂਬਰ ਗੁਰਚਰਨ ਰਾਮਪੁਰੀ' ਦੀ ਦੋਹਤੀ ਹੈ | ਜਯਾ ਰਾਮਪੁਰੀ ਗੋਲਫ ਦੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਟੂਰਨਾਮੈਂਟ ਜਿੱਤ ਚੁੱਕੀ ਹੈ | ਲੰਮੇ ਕੱਦ ਕਾਠ ਵਾਲੀ ਜਯਾ ਰਾਮਪੁਰੀ ਸਕੂਲੀ ਸਮੇਂ ਵੇਲੇ ਬਾਸਕਟਬਾਲ ਦੀ ਵੀ ਬਹੁਤ ਵਧੀਆ ਖਿਡਾਰਨ ਰਹਿ ਚੁੱਕੀ ਹੈ | ਉਕਤ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੌਜੂਦਾ ਸਰਪੰਚ ਜਸਵੰਤ ਸਿੰਘ ਕਾਲਾ ਰਾਮਪੁਰ ਨੇ ਦੱਸਿਆ ਕਿ ਪਿੰਡ ਰਾਮਪੁਰ ਵਿੱਚ ਖ਼ੁਸ਼ੀ ਦੀ ਲਹਿਰ ਹੈ | ਸਾਡੇ ਪੂਰੇ ਪਿੰਡ ਨੂੰ ਜਯਾ ਰਾਮਪੁਰੀ ਉੱਤੇ ਮਾਣ ਹੈ, ਜਿਸਨੇ ਪਿੰਡ ਰਾਮਪੁਰ ਦਾ ਸਿਰ ਇਲਾਕੇ ਦੇਸ਼ ਵਿਦੇਸ਼ਾਂ ਵਿੱਚ ਉੱਚਾ ਚੁੱਕਿਆ |
ਪਿਛਲੀ ਖ਼ਬਰ ਐਸ. ਸੀ. ਵਰਗ ਦੇ ਨਾਂਅ 'ਤੇ ਸਿਆਸਤ ਬੰਦ ਕੀਤੀ ਜਾਵੇ - ਗੁਰਨਾਜ ਜੀਰਖ ਅਗਲੀ ਖ਼ਬਰ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਕਿੰਡਰ ਗਾਰਡਨ ਦੀ ਸਾਲਾਨਾ ਸਪੋਰਟਸ ਮੀਟ 2025 ਲਿਟਲ ਚੈਂਪੀਅਨ ਡੇ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।