ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਪਿ੍ੰਸੀਪਲ ਰਾਜੇਸ਼ ਕੁਮਾਰ ਫੁੱਲ ਦੀ ਅਗਵਾਈ ਅਤੇ ਲਗਾਤਾਰ ਹੌਸਲਾ ਅਫ਼ਜ਼ਾਈ ਹੇਠ ਕਿਸ਼ੋਰੀ ਲਾਲ ਜੇਠੀ ਸਕੂਲ ਆਫ ਐਮੀਨੈਂਸ ਖੰਨਾ ਦੇ ਵਿਦਿਆਰਥੀ ਅਕਾਦਮਿਕ ਦੇ ਨਾਲ ਨਾਲ ਖੇਡਾਂ ਵਿੱਚ ਵੀ ਲਗਾਤਾਰ ਉੱਚੇ ਮੁਕਾਮ ਹਾਸਲ ਕਰ ਰਹੇ ਹਨ | ਇਸੇ ਲੜੀ ਨੂੰ ਇੱਕ ਵਾਰ ਫੇਰ ਅੱਗੇ ਵਧਾਉਂਦੇ ਹੋਏ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਦਿਲਬਾਰਾ ਸਿੰਘ ਨੇ 69ਵੀਆਂ ਪੰਜਾਬ ਰਾਜ ਖੇਡਾਂ ਵਿੱਚ +84 ਭਾਰ ਕੈਟਾਗਰੀ ਦੇ ਅੰਤਰਗਤ ਪਾਵਰ ਲਿਫ਼ਟਿੰਗ ਮੁਕਾਬਲੇ ਦੌਰਾਨ ਗੋਲਡ ਮੈਡਲ ਹਾਸਲ ਕਰਕੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਸਿਰ ਗੌਰਵ ਨਾਲ ਉੱਚਾ ਕਰ ਦਿੱਤਾ | ਜਸਪ੍ਰੀਤ ਨੇ ਆਪਣੇ ਕੋਚਾਂ ਅਤੇ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਤਿਆਰੀ ਦੌਰਾਨ ਪੂਰਾ ਮਾਰਗ ਦਰਸ਼ਨ ਅਤੇ ਸਹਿਯੋਗ ਦਿੱਤਾ | ਪਿੰ੍ਰਸੀਪਲ ਰਾਜੇਸ਼ ਕੁਮਾਰ ਫੁੱਲ ਕਿਹਾ ਕਿ ਜਸਪ੍ਰੀਤ ਦੀ ਮਿਹਨਤ, ਦਿ੍ੜਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਉਸ ਨੂੰ ਇਹ ਮਾਣ ਹਾਸਲ ਕਰਵਾਇਆ ਹੈ ਅਤੇ ਵਿਦਿਆਰਥਣ ਦੀ ਇਸ ਉਪਲਬਧੀ ਨਾਲ ਹੋਰ ਵਿਦਿਆਰਥੀਆਂ ਵਿੱਚ ਵੀ ਖੇਡਾਂ ਵੱਲ ਰੁਚੀ ਅਤੇ ਉਤਸ਼ਾਹ ਵਧੇਗਾ | ਪਿ੍ੰਸੀਪਲ ਅਤੇ ਸਮੂਹ ਸਟਾਫ ਨੇ ਜਸਪ੍ਰੀਤ ਕੌਰ ਨੂੰ ਸਕੂਲ ਪਹੁੰਚਣ ਤੇ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹੋਰ ਸਫਲਤਾਵਾਂ ਹਾਸਲ ਕਰਣ ਦੀ ਕਾਮਨਾ ਕੀਤੀ | ਇਸ ਮੌਕੇ ਤੇ ਕੁਲਬੀਰ ਕੌਰ, ਮੋਨਿਕਾ ਬੱਤਾ, ਕੁਲਵੀਰ ਕੌਰ, ਸੀਮਾ ਜੈਨ, ਮੋਨਿਕਾ ਸ਼ੁਕਲਾ, ਨੰਤਜੀਤ ਕੌਰ, ਰਿੰਪੀ ਰਾਣੀ, ਪਰਮਜੀਤ ਕੌਰ, ਵਿੱਕਰ ਸਿੰਘ, ਅੰਕਿਤ ਵਰਮਾ, ਕੁਲਵਿੰਦਰ ਸਿੰਘ, ਜਸਵਿੰਦਰ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਸੀ |