16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਅਹਿਮਦਗੜ੍ਹ ਕੌਂਸਲ ਨੂੰ 5.5 ਕਰੋੜ ਦੀ ਸਪੈਸ਼ਲ ਗਰਾਂਟ ਆਵੇਗੀ-ਵਿਧਾਇਕ ਗੱਜਣਮਾਜਰਾ

ਅਜੀਤ ਡੈਸਕ 20-11-2025
ਅਹਿਮਦਗੜ੍ਹ, 19 ਨਵੰਬਰ (ਰਵਿੰਦਰ ਪੁਰੀ)-ਨਗਰ ਕੌਂਸਲ ਵਲੋਂ ਸ਼ਹਿਰ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਸਹਿਯੋਗ ਨਾਲ ਵੱਡਾ ਉਪਰਾਲਾ ਕੀਤਾ ਗਿਆ ਹੈ¢ ਬੀਤੇ ਦਿਨ ਨਗਰ ਕੌਂਸਲ ਦੀ ਮੀਟਿੰਗ ਵਿਚ 5 ਕਰੋੜ 44 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਐਸਟੀਮੇਟ ਪਾਸ ਕੀਤੇ ਗਏ ਹਨ | ਜਿਨ੍ਹਾਂ ਨਾਲ ਸਾਰੇ ਅਧੂਰੇ ਵਿਕਾਸ ਕਾਰਜ ਵਿਸ਼ੇਸ਼ ਕਰ ਕੇ ਟੁੱਟੀਆਂ ਸੜਕਾਂ ਦਾ ਨਵ-ਨਿਰਮਾਣ ਹੋ ਜਾਵੇਗਾ¢ ਨਗਰ ਕੌਂਸਲ ਪ੍ਰਧਾਨ ਵਿਕੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵਿਸ਼ੇਸ਼ ਕਰ ਕੇ ਸ਼ਾਮਿਲ ਹੋਏ ਵਿਧਾਇਕ ਗੱਜਣਮਾਜਰਾ ਨੇ ਮੀਟਿੰਗ ਬਾਅਦ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਨਗਰ ਕੌਂਸਲਾਂ ਨੂੰ ਸਪੈਸ਼ਲ ਸੈਂਟਰਲ ਅਸਿਸਟੈਂਸ ਸਕੀਮ ਅਧੀਨ ਗਰਾਂਟ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਹੈ | ਜਿਸ ਅਧੀਨ ਅਹਿਮਦਗੜ੍ਹ ਨਗਰ ਕੌਂਸਲ ਨੂੰ ਵੀ ਇਸ ਵਿਸ਼ੇਸ਼ ਗਰਾਂਟ ਪੈਕੇਜ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿਸ ਸਕੀਮ ਅਧੀਨ 5.5 ਕਰੋੜ ਰੁਪਏ ਜਲਦ ਰਿਲੀਜ਼ ਕੀਤੇ ਜਾਣਗੇ ¢ ਜਿਸ ਨਾਲ ਸ਼ਹਿਰ ਦੀ ਛਪਾਰ ਰੋਡ, ਧੂਲਕੋਟ ਰੋਡ, ਰੇਲਵੇ ਸਟੇਸ਼ਨ ਰੋਡ, ਡਾ. ਕੁੰਦਨ ਲਾਲ ਰੋਡ ਆਦਿ ਦੇ ਕਾਰਜ ਪਹਿਲ ਦੇ ਅਧਾਰ 'ਤੇ ਹੋਣਗੇ¢ ਵਿਧਾਇਕ ਗੱਜਣਮਾਜਰਾ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਹੀ ਪੁਰਾਣੀ ਗਰਾਂਟ ਦੇ ਰਹਿੰਦੇ 1.25 ਕਰੋੜ ਰੁਪਏ ਆ ਚੁੱਕੇ ਹਨ, ਜਿਨ੍ਹਾਂ ਨਾਲ ਬਾਲਮੀਕੀ ਮੰਦਿਰ ਰੋਡ, ਇਸਲਾਮੀਆ ਸਕੂਲ, ਨਗਰ ਕੌਂਸਲ ਰੋਡ ਅਤੇ ਬੈਂਕ ਸਟਰੀਟ ਦੇ ਕਾਰਜ ਸ਼ੁਰੂ ਹੋ ਗਏ ਹਨ ¢ ਮੀਟਿੰਗ ਵਿਚ ਮੀਤ ਪ੍ਰਧਾਨ ਜਗਵੰਤ ਸਿੰਘ, ਕੌਂਸਲਰ ਕਮਲਜੀਤ ਸਿੰਘ ਉੱਭੀ, ਅਮਨ ਅਫਰੀਦੀ, ਮਨੀ ਸੇਖਾ, ਵਿਕੀ ਟੰਡਨ, ਸੰਜੇ ਸੂਦ, ਸੋਨੀਆ ਬੱਧਣ, ਗੀਤਾ ਸ਼ਾਹੀ, ਜਸਵਿੰਦਰ ਕੌਰ ਸ਼ਰਮਾ, ਹਰਪਾਲ ਕੌਰ, ਆਨੰਦੀ ਦੇਵੀ ਆਦਿ ਤੋਂ ਇਲਾਵਾ ਈ ਓ ਵਿਕਾਸ ਉੱਪਲ ਵੀ ਹਾਜ਼ਰ ਸਨ¢
ਪਿਛਲੀ ਖ਼ਬਰ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਾਰਨ ਪੰਜਾਬ ਅਸੁਰੱਖਿਅਤ-ਰੋਮਾਣਾ ਅਗਲੀ ਖ਼ਬਰ 25 ਪ੍ਰਤੀਸ਼ਤ ਘੱਟ ਆਮਦ ਨਾਲ ਸਿਮਟਿਆ ਇਸ ਵਾਰ ਝੋਨੇ ਦਾ ਸੀਜ਼ਨ, ਸਰਕਾਰੀ ਆਮਦਨ ਵੀ ਘਟੀ ਤੇ ਕਿਸਾਨ ਵੀ ਹੋਏ ਮਾਯੂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।