ਮਾਛੀਵਾੜਾ ਸਾਹਿਬ, 19 ਨਵੰਬਰ (ਮਨੋਜ ਕੁਮਾਰ)-ਇਸ ਵਾਰ ਝੋਨੇ ਦਾ ਸੀਜ਼ਨ ਇਤਿਹਾਸ ਦੇ ਪੰਨਿਆਂ ਵਿਚ ਮਾਯੂਸ ਸੀਜ਼ਨ ਦਾ ਨਾਮ ਦਰਜ ਕਰਵਾ ਗਿਆ ਕਿਉਂਕਿ ਨਾ ਸਿਰਫ਼ ਸਰਕਾਰੀ ਆਮਦਨੀ ਘਟੀ, ਬਲਕਿ ਕਿਸਾਨਾਂ ਦੇ ਚਿਹਰਿਆਂ ਤੋਂ ਹਾਸਾ ਹੀ ਗ਼ਾਇਬ ਹੋ ਗਿਆ¢ ਹਾਲਾਂਕਿ ਇਸ ਨੰੂ ਕੁਦਰਤ ਦੀ ਮਾਰ ਹੀ ਕਿਹਾ ਜਾ ਸਕਦਾ ਹੈ ਕਿ ਕਿਸਾਨਾਂ ਦੀ ਮਿਹਨਤ ਨੂੰ ਬੂਰ ਨਹੀਂ ਪਿਆ¢ ਸਕੱਤਰ ਮਾਰਕੀਟ ਕਮੇਟੀ ਕਮਲਦੀਪ ਸਿੰਘ ਅਨੁਸਾਰ ਇਸ ਵਾਰ ਕਰੀਬ 25 ਪ੍ਰਤੀਸ਼ਤ ਝੋਨੇ ਦੀ ਘੱਟ ਆਮਦ ਦਰਜ ਕੀਤੀ ਗਈ ¢ ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਸੀਜ਼ਨ ਦੌਰਾਨ ਅਨਾਜ ਮੰਡੀ ਵਿਚ 1370223 ਕੁਇੰਟਲ ਝੋਨੇ ਦੀ ਆਮਦ ਦਰਜ ਕੀਤੀ ਗਈ ਸੀ | ਇਸ ਵਾਰ ਇਹ ਆਮਦ 10,26213 ਕੁਇੰਟਲ 'ਤੇ ਸਿਮਟ ਕੇ ਰਹਿ ਗਈ ਤੇ ਕਰੀਬ ਸਾਢੇ ਤਿੰਨ ਲੱਖ ਕੁਇੰਟਲ ਦਾ ਵੱਡਾ ਫ਼ਰਕ ਦੇਖਣ ਨੂੰ ਮਿਲਿਆ¢ ਹਾਲਾਂਕਿ ਕਿਸਾਨਾਂ ਦੀ ਮਿਹਨਤ ਵਿਚ ਕੋਈ ਕਮੀ ਨਹੀਂ ਸੀ ਪਰ ਸ਼ਾਇਦ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ¢ ਇਸ ਵਾਰ ਕਈ ਪਿੰਡਾਂ ਵਿਚ ਕਿਸਾਨਾਂ ਦੇ ਇਹ ਹਾਲਾਤ ਬਣੇ ਹਨ ਕਿ ਠੇਕੇ 'ਤੇ ਲਈ ਜ਼ਮੀਨ ਜੋਗੇ ਪੈਸੇ ਵੀ ਨਹੀਂ ਬਚੇ |