ਬੀਜਾ, 19 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਸੰਤ ਬੀਜਾ, ਸਵ. ਸੰਤੋਖ ਸਿੰਘ, ਬੀਰ ਸਿੰਘ ਦੇ ਭਰਾ ਗੁਰਮੇਲ ਸਿੰਘ ਕੁਲਾਰ ਜੋ ਕਿ ਪੰਜਾਬ ਰਾਜ ਬਿਜਲੀ ਬੋਰਡ ਵਿਚ ਲਾਈਨਮੈਨ ਦੇ ਤੌਰ ਤੇ ਸੇਵਾ ਨਿਭਾ ਰਹੇ ਸਨ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਗੁਰਮੇਲ ਸਿੰਘ ਕੁਲਾਰ ਨੇ 30 ਨਵੰਬਰ ਨੂੰ ਮਹਿਕਮੇ 'ਚੋਂ ਸੇਵਾ ਮੁਕਤ ਹੋਣਾ ਸੀ | ਉਹ ਜਿੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ ਉਥੇ ਗੁਰਮੇਲ ਸਿੰਘ ਕਿਸਾਨ ਯੂਨੀਅਨ ਦੇ ਜੁਝਾਰੂ ਵਰਕਰ ਦੇ ਤੌਰ 'ਤੇ ਸੇਵਾਵਾਂ ਨਿਭਾਉਂਦੇ ਸਮੇਂ ਦੋ ਵਾਰ ਕਿਸਾਨੀ ਹੱਕਾਂ ਲਈ ਲੁਧਿਆਣਾ ਪਟਿਆਲਾ ਜੇਲ੍ਹਾਂ ਵਿਚ ਵੀ ਗਏ ਸਨ | ਪਰਿਵਾਰਕ ਮੈਂਬਰਾਂ ਨਾਲ ਅਜਮੇਰ ਸਿੰਘ ਲੱਖੋਵਾਲ ਸਾਬਕਾ ਪ੍ਰਧਾਨ, ਅਵਤਾਰ ਸਿੰਘ ਮਹਿਲੋਂ ਸਰਪ੍ਰਸਤ ਹਰਿੰਦਰ ਸਿੰਘ ਲੱਖੋਵਾਲ ਸੂਬਾ ਪ੍ਰਧਾਨ, ਪ੍ਰਸ਼ੋਤਮ ਸਿੰਘ ਗਿੱਲ ਸੂਬਾ ਮੀਤ ਪ੍ਰਧਾਨ, ਨਿਰਮਲ ਸਿੰਘ ਝੰਡੂਕੇ ਮੀਤ ਪ੍ਰਧਾਨ,ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ, ਪਰਮਿੰਦਰ ਸਿੰਘ ਪਾਲ ਮਾਜਰਾ ਜਨਰਲ ਸਕੱਤਰ, ਹਰਮਹਿੰਦਰ ਸਿੰਘ ਖਹਿਰਾ ਜਨਰਲ ਸਕੱਤਰ, ਅਜੀਤ ਸਿੰਘ ਦਫ਼ਤਰ ਸੈਕਟਰੀ, ਅੰਮਿ੍ਤਪਾਲ ਸਿੰਘ ਰਾਜੇਵਾਲ ਬਲਾਕ ਪ੍ਰਧਾਨ ਤੋਂ ਇਲਾਵਾ ਬੀ ਕੇ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਪ੍ਰਗਟ ਸਿੰਘ ਪਨੈਚ, ਰਾਜਿੰਦਰ ਸਿੰਘ ਪਨੈਚ ਤੇ ਹੋਰ ਵੱਖ ਵੱਖ ਕਿਸਾਨ ਯੂਨੀਅਨ ਦੇ ਆਗੂਆਂ, ਵਰਕਰਾਂ, ਸਿਆਸੀ ਗੈਰ ਸਿਆਸੀ ਪਾਰਟੀਆਂ, ਮੁਲਾਜਮ ਜਥੇਬੰਦੀਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ | ਮਾਰਕੀਟ ਕਮੇਟੀ ਸਮਰਾਲਾ ਦੇ ਮੁਲਾਜ਼ਮ ਹਰਮਨ ਕੁਲਾਰ, ਸਟੇਟ ਪੱਧਰੀ ਪਹਿਲਵਾਨ ਪਿ੍ੰਸਦੀਪ ਸਿੰਘ, ਪਰਮਵੀਰ ਸਿੰਘ ਨੇ ਦਸਿਆ ਕਿ ਤਾਇਆ ਗੁਰਮੇਲ ਸਿੰਘ ਘੋਲਾ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜ਼ਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਕਸਬਾ ਬੀਜਾ ਤਹਿਸੀਲ ਖੰਨਾ (ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਜਾ) ਵਿਖੇ 21 ਨਵੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12.00 ਤੋਂ 1.30 ਵਜੇ ਦੇ ਦਰਮਿਆਨ ਪਾਏ ਜਾ ਰਹੇ ਹਨ |