16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਤਰਨ ਤਾਰਨ 'ਚੋਂ ਮਿਲੇ ਫ਼ਤਵੇ ਨੇ ਅਸਲ ਅਕਾਲੀ ਦਲ ਅਖਵਾਉਣ ਵਾਲਿਆਂ, ਕਾਂਗਰਸ ਅਤੇ ਭਾਜਪਾ ਨੂੰ ਅਸਲ ਥਾਂ ਦਿਖਾ ਦਿੱਤੀ- ਮਹੇਸ਼ਇੰਦਰ ਗਰੇਵਾਲ

ਅਜੀਤ ਡੈਸਕ 20-11-2025
ਮਲੌਦ, 19 ਨਵੰਬਰ (ਸਹਾਰਨ ਮਾਜਰਾ)- ਸ਼੍ਰੋ. ਅ. ਦਲ ਦੇ ਸੀ. ਮੀਤ ਪ੍ਰਧਾਨ, ਕੌਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਉਚੇਚੇ ਤੌਰ 'ਤੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ ਅਮਰੀਕ ਸਿੰਘ ਰੋੜੀਆਂ ਦੇ ਗ੍ਰਹਿ ਵਿਖੇ ਪੁੱਜੇ | ਗੱਲਬਾਤ ਕਰਦਿਆਂ ਉਨ੍ਹਾਂ ਇਸੇ ਦਸੰਬਰ ਮਹੀਨੇ ਆ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਕਿ ਕਿਵੇਂ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਹੋਵੇ ਅਤੇ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਜਿੱਤ ਹਾਸਲ ਕਰ ਸਕਣ | ਜਿਸ 'ਤੇ ਹਾਜ਼ਰ ਚੇਅਰਮੈਨ ਅਮਰੀਕ ਸਿੰਘ ਰੋੜੀਆਂ ਅਤੇ ਯੂਥ ਵਿੰਗ ਦੇ ਕੌਮੀ ਕੌਰ ਕਮੇਟੀ ਮੈਂਬਰ ਜਗਦੀਪ ਸਿੰਘ ਲਹਿਲ ਅਤੇ ਹੋਰ ਆਗੂਆਂ ਵਲੋਂ ਵੀ ਕਈ ਤਰ੍ਹਾਂ ਦੀ ਅਸਲ ਜ਼ਮੀਨੀ ਹਕੀਕਤ ਸਾਹਮਣੇ ਰੱਖੀ | ਇਸ ਮੌਕੇ ਗਰੇਵਾਲ ਨੇ ਪਾਰਟੀ ਦੀ ਅਜੋਕੀ ਸਥਿਤੀ ਬਾਰੇ ਬੇਬਾਕੀ ਨਾਲ ਆਵਾਜ਼ ਬੁਲੰਦ ਕਰਦਿਆਂ ਪਾਰਟੀ ਵਿਰੋਧੀ ਗੱਲਾਂ ਕਰਨ ਵਾਲੇ ਆਗੂਆਂ ਨੂੰ ਵਿਅੰਗਮਈ ਕਰਾਰੀ ਚੋਟ ਮਾਰਦਿਆਂ ਸਵਾਲ ਕੀਤਾ ਕਿ ਜਿਹੜੇ ਬਾਦਲ ਪਰਿਵਾਰ ਤੋਂ ਉਨ੍ਹਾਂ ਪਹਿਲਾਂ ਗੰਨੇ ਚੂਪੇ, ਪੁੱਤ, ਪੋਤਰਿਆਂ, ਧੀਆਂ, ਨੂੰਹਾਂ ਲਈ ਵਿਧਾਇਕੀਆਂ ਹਾਸਿਲ ਕੀਤੀਆਂ | ਹੁਣ ਉਨ੍ਹਾਂ ਨੂੰ ਬਾਦਲ ਪਰਿਵਾਰ ਦੀ ਪ੍ਰਧਾਨਗੀ ਬਾਰੇ ਨੁਕਤਾਚੀਨੀ ਕਰਨਾ ਸ਼ੋਭਾ ਨਹੀਂ ਦਿੰਦਾ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਸੂਝਵਾਨ ਵੋਟਰਾਂ, ਅਹੁਦੇਦਾਰਾਂ ਤੇ ਵਰਕਰਾਂ ਨੂੰ ਵਧਾਈ ਦਿੰਦਾ ਹਾਂ | ਗਰੇਵਾਲ ਨੇ ਕਿਹਾ ਕਿ ਪੰਥਕ ਹਲਕੇ ਤਰਨਤਾਰਨ 'ਚੋਂ ਮਿਲੇ ਸ਼ਾਨਦਾਰ ਫ਼ਤਵੇ ਨੇ ਖ਼ੁਦ ਨੂੰ ਅਸਲ ਅਕਾਲੀ ਦਲ ਅਖਵਾ ਕੇ ਆਪਣਾ ਸਿਆਸੀ ਤੋਰੀ ਫ਼ੁੱਲਕਾ ਚਲਾਉਣ ਵਾਲਿਆਂ ਨੂੰ, ਕਾਂਗਰਸ ਨੂੰ ਅਤੇ ਆਰ. ਐਸ. ਐਸ ਸਭਨਾਂ ਦੀ ਹੱਥ ਠੋਕੀ ਭਾਜਪਾ ਨੂੰ ਵੀ ਚਿੱਤ ਕਰਕੇ ਅਸਲ ਥਾਂ ਦਿਖਾ ਦਿੱਤੀ ਹੈ | ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੀ ਅਗਵਾਈ ਕੇਵਲ ਤੇ ਕੇਵਲ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪੂਰਨ ਬਹੁਮਤ ਨਾਲ ਆਪਣੀ ਸਰਕਾਰ ਬਣਾ ਕੇ ਕਰੇਗਾ | ਇਸ ਮੌਕੇ ਸਾਬਕਾ ਕੌਂਸਲਰ ਰਛਪਾਲ ਸਿੰਘ ਪੋਲਾ, ਕਰਨਸ਼ੇਰ ਸਿੰਘ ਸੋਮਲ ਰੋੜੀਆਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬੀ. ਕੇ. ਯੂ. ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਦੇ ਭਰਾ ਗੁਰਮੇਲ ਸਿੰਘ (ਬਿਜਲੀ ਮੁਲਾਜ਼ਮ) ਦਾ ਭੋਗ ਬੀਜਾ ਵਿ... ਅਗਲੀ ਖ਼ਬਰ ਕਈ ਵਾਹਨਾਂ ਵਿਚ ਵੱਜਣ ਵਾਲੀ ਕਾਰ ਚਾਲਕ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।