ਮਾਛੀਵਾੜਾ ਸਾਹਿਬ, 19 ਨਵੰਬਰ (ਮਨੋਜ ਕੁਮਾਰ)-ਨੌਵੇਂ ਪਾਤਸ਼ਾਹ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ ਤੋਂ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਏ ਜਾ ਰਹੇ ਹਨ¢ ਜਿਸ ਲੜੀ ਅਧੀਨ ਸੰਤ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਪੰਜ ਪਿਆਰਿਆਂ ਦੀ ਅਗਵਾਈ ਵਿਚ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਬੁੱਢਾਸਰ ਸਾਹਿਬ ਲੋਹਟਬੱਦੀ ਤੋਂ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ ¢ ਇਸ ਮੌਕੇ ਮਹੰਤ ਰੇਸ਼ਮ ਸਿੰਘ ਮਹੰਤ ਨਿਰਮਲੇ ਪੰਚਾਇਤੀ ਅਖਾੜਾ ਡੇਰਾ ਧਰਮ ਧੁਜਾ ਪਟਿਆਲਾ, ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲੇ ਜਨਰਲ ਸਕੱਤਰ ਨਿਰਮਲ ਭਾਰਤ ਮਹਾਂ ਮੰਡਲ, ਮਹੰਤ ਚਮਕੌਰ ਸਿੰਘ ਲੋਹਗੜ੍ਹ ਪ੍ਰਧਾਨ ਮਾਲਵਾ ਸਾਧੂ ਸੰਗਿ ਸਮਾਜ, ਮਹੰਤ ਜਸਪਾਲ ਸਿੰਘ, ਮਹੰਤ ਚਮਕੌਰ ਸਿੰਘ ਪੰਜ ਗਰਾਈਾ ਕਲਾਂ, ਮਹੰਤ ਕਮਲਜੀਤ ਸਿੰਘ ਸ਼ਾਸਤਰੀ ਸੁਖਾਨੰਦ, ਮਹੰਤ ਅਮਨਦੀਪ ਸਿੰਘ ਐਡਵੋਕੇਟ ਉਗੋਕੇ, ਮਹੰਤ ਭੁਪਿੰਦਰ ਸਿੰਘ ਕੋਟ ਭਾਈ, ਮਹੰਤ ਕੇਵਲ ਕਿ੍ਸ਼ਨ ਹੰਡਿਆਇਆ, ਮਹੰਤ ਸੁਖਵਿੰਦਰ ਸਿੰਘ ਸੁਖਪੁਰਾ, ਮਹੰਤ ਕਸ਼ਮੀਰ ਸਿੰਘ ਮੁਕਤਸਰ ਸਾਹਿਬ, ਮਹੰਤ ਬਲਜਿੰਦਰ ਸਿੰਘ ਕਾਉਂਕੇ, ਭਾਈ ਜਸਵੀਰ ਸਿੰਘ ਡੇਰਾ ਬਾਬਾ ਮਹਿਮੇਂ ਸ਼ਾਹ ਜੀ ਨਿਰਮਲੇ ਲੋਪੋਂ, ਸਕੱਤਰ ਸਿੰਘ ਪ੍ਰਧਾਨ, ਮਨਿੰਦਰ ਸਿੰਘ ਸਰਪੰਚ ਬਾਲਿਓਾ, ਨਿਰਭੈ ਸਿੰਘ ਬਾਲਿਓ, ਭਾਈ ਦਰਸ਼ਨ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ, ਸ਼ਿੰਗਾਰਾ ਸਿੰਘ ਸਾਬਕਾ ਸਰਪੰਚ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਿਆਂ ਰੁਮਾਲਾ ਸਾਹਿਬ ਭੇਂਟ ਕੀਤਾ ਗਿਆ ¢