16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਕਈ ਵਾਹਨਾਂ ਵਿਚ ਵੱਜਣ ਵਾਲੀ ਕਾਰ ਚਾਲਕ ਸਮੇਤ ਕਾਬੂ

ਅਜੀਤ ਡੈਸਕ 20-11-2025
ਖੰਨਾ, 19 ਨਵੰਬਰ (ਹਰਜਿੰਦਰ ਸਿੰਘ ਲਾਲ)-ਦੇਰ ਰਾਤ ਖੰਨਾ ਵਿੱਚ ਤੇਜ ਰਫ਼ਤਾਰ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ, ਮੰਡੀ ਗੋਬਿੰਦਗੜ੍ਹ ਵੱਲ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਇਸ ਦੌਰਾਨ ਕਈ ਲੋਕ ਫੱਟੜ ਵੀ ਹੋ ਗਏ | ਲਾਪਰਵਾਹੀ ਨਾਲ ਕਾਰ ਚਲਾਉਣ ਵਾਲੇ ਕਾਰ ਚਾਲਕ ਨੂੰ ਰਾਹਗੀਰਾਂ ਨੇ ਰੋਕਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕੀ ਕਾਰ ਚਾਲਕ ਨਸ਼ੇ ਵਿਚ ਕਾਰ ਭਜਾ ਰਿਹਾ ਸੀ | ਰਾਹਗੀਰਾਂ ਅਨੁਸਾਰ ਇਹ ਕਾਰ ਚਾਲਕ ਪਿੱਛੇ ਵੀ ਤੇਜ਼ੀ ਨਾਲ ਕਾਰ ਚਲਾ ਰਿਹਾ ਸੀ ਅਤੇ ਮੋਟਰਸਾਈਕਲ ਸਵਾਰਾਂ ਨੂੰ ਵੀ ਟੱਕਰ ਮਾਰ ਕੇ ਆਇਆ ਸੀ ਅਤੇ ਜਦੋਂ ਇਹ ਖੰਨਾ ਦੇ ਅਮਲੋਹ ਰੋਡ ਚੌਕ 'ਤੇ ਪੁੱਜਾ ਤਾਂ ਉੱਥੇ ਵੀ ਕਾਰ ਨੂੰ ਟੱਕਰ ਮਾਰ ਆਪਣੀ ਕਾਰ ਵੀ ਲਾਈਟ ਵਾਲੇ ਪੋਲ ਵਿੱਚ ਮਾਰ ਦਿੱਤੀ, ਜਿੱਥੇ ਰਾਹਗੀਰਾਂ ਨੇ ਕਾਰ ਚਾਲਕ ਨੂੰ ਪੁਲਿਸ ਹਵਾਲੇ ਕਰ ਦਿੱਤਾ |
ਪਿਛਲੀ ਖ਼ਬਰ ਤਰਨ ਤਾਰਨ 'ਚੋਂ ਮਿਲੇ ਫ਼ਤਵੇ ਨੇ ਅਸਲ ਅਕਾਲੀ ਦਲ ਅਖਵਾਉਣ ਵਾਲਿਆਂ, ਕਾਂਗਰਸ ਅਤੇ ਭਾਜਪਾ ਨੂੰ ਅਸਲ ਥਾਂ ਦਿਖਾ ਦਿੱਤੀ- ਮਹ... ਅਗਲੀ ਖ਼ਬਰ ਆਖ਼ਰ ਪ੍ਰਸ਼ਾਸਨ ਮਾਛੀਵਾੜਾ ਸਿਵਲ ਹਸਪਤਾਲ ਨੂੰ ਕਿਉਂ ਅਣਗੌਲਿਆ ਕਰ ਰਿਹਾ, ਅਜੇ ਵੀ ਐਮਰਜੈਂਸੀ ਵਿਚ ਨਹੀਂ ਕੋਈ ਡਾਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।