17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਗੁਰੂ ਹਰਿਗੋਬਿੰਦ ਖ਼ਾਲਸਾ ਸਕੂਲ ਦੀ ਨੈੱਟਬਾਲ ਟੀਮਾਂ ਦੀ ਸਟੇਟ ਪੱਧਰੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਤੇ ਬਲਾਕ ਵਿਚੋਂ ਵੀ ਵਿਸ਼ੇਸ਼ ਪ੍ਰਾਪਤੀਆਂ

ਅਜੀਤ ਡੈਸਕ 20-11-2025
ਅਹਿਮਦਗੜ੍ਹ, 19 ਨਵੰਬਰ (ਪੁਰੀ)-ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਦੀ ਨੈੱਟਬਾਲ ਟੀਮਾਂ ਨੇ ਪੰਜਾਬ ਪੱਧਰ 'ਤੇ ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ ਅਤੇ ਭੈਣੀ ਬੜਿੰਗਾਂ ਵਿਖੇ ਹੋਈਆਂ 69 ਵੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਰਾਫ਼ੀ ਅਤੇ ਮੈਡਲ ਹਾਸਿਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਜ਼ਿਲ੍ਹਾ ਲੁਧਿਆਣਾ ਵਲੋਂ ਖੇਡਦਿਆਂ ਹੋਇਆਂ ਨੈੱਟਬਾਲ ਲੜਕੇ ਅੰਡਰ-14 ਅਤੇ ਅੰਡਰ-17 ਵਲੋਂ ਦੂਜਾ ਸਥਾਨ ਅੰਡਰ-19 ਲੜਕਿਆਂ ਵਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-17 ਲੜਕੀਆਂ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ¢ ਬਲਾਕ ਵਿਚੋਂ ਅੰਡਰ-11 ਲੜਕੇ ਲੜਕੀਆਂ ਨੇ ਕਰਾਟੇ ਅਤੇ ਰੱਸਾਕਸ਼ੀ ਵਿਚੋਂ ਪਹਿਲਾ ਤੇ ਕਬੱਡੀ ਅਤੇ ਗੋਲਾ ਸੁੱਟਣ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ¢ ਸਕੂਲ ਪਿ੍ੰਸੀਪਲ ਪ੍ਰਦੀਪ ਕੌਰ, ਪਿ੍ੰਸੀਪਲ ਹਰਸਿਮਰਨ ਕੌਰ ਦੀ ਦੇਖਰੇਖ ਵਿਚ ਹੋਏ ਸਮਾਗਮ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਪਰਵਿੰਦਰ ਸਿੰਘ, ਮੈਨੇਜਰ ਰਵਿੰਦਰ ਸਿੰਘ ਰੋਮੀ, ਸੈਕਟਰੀ ਗੁਰਮੀਤ ਸਿੰਘ ਛਪਾਰ ਸਮੇਤ ਸਮੂਹ ਮੈਂਬਰਾਂ ਵਲੋਂ ਸਕੂਲ ਪੁੱਜਣ 'ਤੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਸਾਰੇ ਡੀ. ਪੀ. ਈ. ਚਮਕੌਰ ਸਿੰਘ, ਮਨਜਿੰਦਰ ਸਿੰਘ, ਮਨਮੀਤ ਸਿੰਘ, ਰਮਨਦੀਪ ਕੌਰ, ਪੁਸ਼ਪਾ ਦੇਵੀ, ਜਗਬੀਰ ਸਿੰਘ ਵਲੋ ਖਿਡਾਰੀਆਂ ਨੂੰ ਕਰਵਾਈ ਗਈ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਗਈ¢ ਇਸ ਮੌਕੇ 'ਤੇ ਪ੍ਰਧਾਨ ਪਰਵਿੰਦਰ ਸਿੰਘ ਗਿੱਲ, ਮੈਨੇਜਰ ਰਵਿੰਦਰ ਸਿੰਘ ਰੋਮੀ, ਸੈਕਟਰੀ ਗੁਰਮੀਤ ਸਿੰਘ ਛਪਾਰ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੌੜਹਾਈ, ਖ਼ਜ਼ਾਨਚੀ ਡਾਕਟਰ ਚਰਨਜੀਤ ਸਿੰਘ ਪੰਧੇਰ, ਬਾਰ ਕੌਂਸਲ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ, ਜਗਜੀਤ ਸਿੰਘ ਸਹਾਰਨਮਾਜਰਾ, ਜਗਦੇਵ ਸਿੰਘ ਸੇਖੋਂ,ਚਰਨਪ੍ਰੀਤ ਸਿੰਘ, ਪਿ੍ੰਸੀਪਲ ਪ੍ਰਦੀਪ ਕੌਰ, ਪਿ੍ੰਸੀਪਲ ਹਰਸਿਮਰਨ ਕੌਰ, ਰੁਪਿੰਦਰ ਕੌਰ, ਐਰਿਕ ਬੋਪਾਰਾਏ, ਪਰਮਿੰਦਰ ਸਿੰਘ, ਅਨੁਪਮ ਸ਼ਰਮਾ ਆਦਿ ਮੌਜੂਦ ਸਨ¢
ਪਿਛਲੀ ਖ਼ਬਰ ਆਖ਼ਰ ਪ੍ਰਸ਼ਾਸਨ ਮਾਛੀਵਾੜਾ ਸਿਵਲ ਹਸਪਤਾਲ ਨੂੰ ਕਿਉਂ ਅਣਗੌਲਿਆ ਕਰ ਰਿਹਾ, ਅਜੇ ਵੀ ਐਮਰਜੈਂਸੀ ਵਿਚ ਨਹੀਂ ਕੋਈ ਡਾਕਟਰ ਅਗਲੀ ਖ਼ਬਰ ਐਸ.ਪੀ. ਜਸਕੀਰਤ ਸਿੰਘ ਵਲੋਂ ਕਾਸੋ ਆਪੇ੍ਰਸ਼ਨ ਤਹਿਤ ਪਿੰਡਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।