ਮਲੌਦ 19 ਨਵੰਬਰ (ਦਿਲਬਾਗ ਸਿੰਘ ਚਾਪੜਾ)- ਬੀਤੀ ਕੱਲ੍ਹ ਬੱਸ ਸਟੈਂਡ ਮਲੌਦ ਵਿਖੇ ਸੋਮਲ ਪਿ੍ੰਟਰਜ਼ ਨਾਮੀ ਦੁਕਾਨ ਕਰਦੇ ਪਰਿਵਾਰ ਵਲੋਂ ਨਗਰ ਪੰਚਾਇਤ ਮਲੌਦ ਦੇ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਪਾਲਾ ਸੋਮਲ ਖੇੜੀ 'ਤੇ ਕੀਤੇ ਹਮਲੇ ਬਾਰੇ ਗੱਲਬਾਤ ਕਰਦਿਆਂ ਰਛਪਾਲ ਸਿੰਘ ਪਾਲਾ ਸੋਮਲ ਖੇੜੀ ਨੇ ਕਿਹਾ ਕਿ ਉਕਤ ਵਿਅਕਤੀਆਂ ਨਾਲ ਭਾਂਵੇ ਉਨ੍ਹਾਂ ਦਾ ਕੁੱਝ ਮਹੀਨਿਆਂ ਪੁਰਾਣਾ ਮਾਮਲਾ ਚੱਲਦਾ ਹੈ ਪ੍ਰੰਤੂ ਜੋ ਬੀਤੇ ਦਿਨ ਨਗਰ ਪੰਚਾਇਤ ਮਲੌਦ ਵੱਲੋਂ ਕਾਰਵਾਈ ਕੀਤੀ ਗਈ ਉਸ ਸਬੰਧੀ ਨਾ ਉਨ੍ਹਾਂ ਦਾ ਕੋਈ ਸਬੰਧ ਹੈ ਅਤੇ ਨਾਂ ਹੀ ਕੋਈ ਉਨ੍ਹਾਂ ਨੂੰ ਜਾਣਕਾਰੀ ਸੀ | ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਪਾਲਾ ਨੇ ਕਿਹਾ ਕਿ ਜਿਸ ਏਰੀਆ ਵਿੱਚ ਨਗਰ ਪੰਚਾਇਤ ਮਲੌਦ ਦੇ ਕਰਮਚਾਰੀਆਂ ਨੇ ਕਾਰਵਾਈ ਕੀਤੀ ਹੈ, ਉਹ ਉਨ੍ਹਾਂ ਦਾ ਵਾਰਡ ਵੀ ਨਹੀਂ ਹੈ ਅਤੇ ਉਕਤ ਪਰਿਵਾਰ ਵੱਲੋਂ ਨਗਰ ਪੰਚਾਇਤ ਨਾਲ ਹੋਏ ਐਗਰੀਮੈਂਟ ਦੇ ਉਲਟ ਰਸਤਾ ਬੰਦ ਕੀਤਾ ਹੋਇਆ ਸੀ ਜੋ ਕਿ ਕੇਵਲ ਖੋਲਿਆ ਗਿਆ ਸੀ |