17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਟੈਗੋਰ ਸਕੂਲ ਸਾਹਨੇਵਾਲ ਦੇ ਵਿਦਿਆਰਥੀਆਂ ਨੇ ਸਪੀਡ ਸਕੇਟਿੰਗ ਚੈਂਪੀਅਨਸ਼ਿਪ ਵਿਚ ਚੋਟੀ ਦੇ ਸਥਾਨ ਪ੍ਰਾਪਤ ਕਰਦੇ ਸਕੂਲ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 20-11-2025
ਸਾਹਨੇਵਾਲ, 19 ਨਵੰਬਰ (ਹਨੀ ਚਾਠਲੀ)-ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਦੇ ਵਿਦਿਆਰਥੀਆਂ ਨੇ ਲੇਜ਼ਰ ਵੈਲੀ ਸਕੇਟਿੰਗ ਰਿੰਕ, ਲੁਧਿਆਣਾ ਵਿਖੇ ਹੋਈ ਤੀਜੀ ਸਾਲਾਨਾ ਟੈਲੇਂਟ ਹੰਟ ਸਪੀਡ ਸਕੇਟਿੰਗ ਚੈਂਪੀਅਨਸ਼ਿਪ ਵਿਚ ਚੋਟੀ ਦੇ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਨੌਜਵਾਨ ਸਕੇਟਰਾਂ ਨੇ ਸ਼ਾਨਦਾਰ ਗਤੀ, ਸੰਤੁਲਨ ਅਤੇ ਦਿ੍ੜਤਾ ਦਾ ਪ੍ਰਦਰਸ਼ਨ ਕੀਤਾ¢ ਸਕੂਲ ਦੇ ਵਿਦਿਆਰਥੀਆਂ ਨੇ ਵਿਭਿੰਨ ਤਗਮੇ ਜਿੱਤੇ, ਜੋ ਇਸ ਪ੍ਰਕਾਰ ਹੈ ਇਸ਼ਮੀਤ ਨੇ 2 ਕਾਂਸੀ ਦੇ ਤਗਮੇ, ਤੇਜਸ ਨੇ 2 ਚਾਂਦੀ ਦੇ ਤਗਮੇ, ਰਾਜਵੀਰ ਸਿੰਘ ਨੇ 1 ਸੋਨਾ ਅਤੇ 1 ਕਾਂਸੀ ਦਾ ਤਗਮਾ, ਜਨਵੀਰ ਕੌਰ ਨੇ 2 ਚਾਂਦੀ ਦੇ ਤਗਮੇ, ਹਰਸ਼ ਚੌਧਰੀ ਨੇ 1 ਸੋਨਾ ਅਤੇ 1 ਚਾਂਦੀ ਦਾ ਤਗਮਾ, ਯਸ਼ ਰਾਠੌਰ ਨੇ 2 ਚਾਂਦੀ ਦੇ ਤਗਮੇ, ਅਦਿੱਤਿਆ ਬੋਹਰਾ ਨੇ 2 ਸੋਨੇ ਦੇ ਤਗਮੇ ਜਿੱਤੇ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬੀ. ਕੇ. ਅਨੇਜਾ ਅਤੇ ਸਵਾਤੀ ਅਨੇਜਾ ਨੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ¢ ਸਕੂਲ ਦੀ ਪਿ੍ੰਸੀਪਲ ਸ਼ਾਲਿਨੀ ਖੁੱਲਰ ਨੇ ਵੀ ਸਾਰੇ ਜੇਤੂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ¢
ਪਿਛਲੀ ਖ਼ਬਰ ਨਗਰ ਪੰਚਾਇਤ ਮਲੌਦ ਦੀ ਕਾਰਵਾਈ ਨਾਲ ਮੇਰਾ ਕੋਈ ਸੰਬੰਧ ਨਹੀਂ ਸੀ- ਰਛਪਾਲ ਸਿੰਘ ਪਾਲਾ ਸੋਮਲ ਖੇੜੀ ਅਗਲੀ ਖ਼ਬਰ ਮਾਤਾ ਗੁਜਰੀ ਦੇ ਜ਼ੂਆਲੋਜੀ ਵਿਭਾਗ ਵਲੋਂ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।