26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਬਲਵੰਤ ਸਿੰਘ ਗਰਚਾ ਵਲੋਂ ਸਰਕਾਰੀ ਸਕੂਲ ਕੁਹਾੜਾ ਨੂੰ ਅਲਮਾਰੀਆਂ ਭੇਟ

ਅਜੀਤ ਡੈਸਕ 08-11-2025
ਕੁਹਾੜਾ, 7 ਨਵੰਬਰ (ਸੰਦੀਪ ਸਿੰਘ ਕੁਹਾੜਾ)- ਬਲਵੰਤ ਸਿੰਘ ਗਰਚਾ ਕੈਨੇਡਾ ਵਲੋਂ ਸਰਕਾਰੀ ਹਾਈ ਸਕੂਲ ਕੁਹਾੜਾ ਨੂੰ 4 ਅਲਮਾਰੀਆਂ ਭੇਂਟ ਕੀਤੀਆਂ ਗਈਆਂ | ਬਲਵੰਤ ਸਿੰਘ ਗਰਚਾ ਕਈ ਸਾਲਾਂ ਪਿੱਛੋਂ ਕੈਨੇਡਾ ਤੋਂ ਵਾਪਸ ਆਪਣੀ ਜਨਮ ਭੂਮੀ ਕੁਹਾੜਾ ਵਿਖੇ ਪੁੱਜੇ ਤਾਂ ਉਨ੍ਹਾਂ ਨੂੰ ਆਪਣੇ ਸਕੂਲ ਸਰਕਾਰੀ ਹਾਈ ਸਕੂਲ ਕੁਹਾੜਾ ਵਿਖੇ ਸਮਾਗਮ ਦੌਰਾਨ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਜਿੱਥੇ ਉਹ ਆਪਣੇ ਵਿਦਿਆਰਥੀ ਜੀਵਨ ਸਮੇਂ ਦੀਆਂ ਪੁਰਾਣੀਆਂ ਤੇ ਸੁਨਹਿਰੀ ਯਾਦਾਂ ਮੁੜ ਤਾਜ਼ੀਆਂ ਕਰ ਕੇ ਭਾਵੁਕ ਹੋਏ | ਉਹ ਸਕੂਲ ਦੀ ਦਿੱਖ ਤੇ ਵਿੱਦਿਅਕ ਮਾਹੌਲ ਤੇ ਪ੍ਰਾਪਤੀਆਂ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ¢ ਇਸ ਮੌਕੇ ਉਨ੍ਹਾਂ ਵਲੋਂ ਸਕੂਲ ਪਿ੍ੰਸੀਪਲ ਨੀਰਜ ਕੁਮਾਰ ਸ਼ਰਮਾ ਨਾਲ ਸਕੂਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸਕੂਲ ਦੀ ਲੋੜ ਨੂੰ ਦੇਖਦਿਆਂ ਉਨ੍ਹਾਂ ਵਲੋਂ ਚਾਰ ਅਲਮਾਰੀਆਂ ਸਕੂਲ ਲਈ ਭੇਂਟ ਕੀਤੀਆਂ ਗਈਆਂ¢ ਇਸ ਮੌਕੇ ਉਨ੍ਹਾਂ ਨਾਲ ਡਾ. ਧਰਮਪਾਲ ਸਿੰਘ ਗਰਚਾ ਆਸਟੇ੍ਰਲੀਆ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਪੰਚ ਕਰਮਜੀਤ ਸਿੰਘ ਤੂਰ ਨੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਅਗਲੇ 10 ਦਿਨਾਂ 'ਚ ਲਾਰਵਾ ਵਿਰੋਧੀ ਮੁਹਿੰਮ 'ਚ ਹੋਰ ਲਿਆਂਦੀ ਜਾਵੇਗੀ ਤੇਜ਼ੀ-ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।