26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਅਗਲੇ 10 ਦਿਨਾਂ 'ਚ ਲਾਰਵਾ ਵਿਰੋਧੀ ਮੁਹਿੰਮ 'ਚ ਹੋਰ ਲਿਆਂਦੀ ਜਾਵੇਗੀ ਤੇਜ਼ੀ-ਬਲਬੀਰ ਸਿੰਘ

ਅਜੀਤ ਡੈਸਕ 08-11-2025
ਖੰਨਾ, 7 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਨੇ ਅੱਜ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਇਕ ਮੁਲਾਕਾਤ ਵਿਚ ਖੰਨਾ ਵਿਚੋਂ ਡੇਂਗੂ ਦੇ ਖ਼ਾਤਮੇ, ਲਾਰਵਾ ਵਿਰੋਧੀ ਮੁਹਿੰਮ 'ਚ ਹੋਰ ਤੇਜ਼ੀ ਲਿਆਉਣ ਸਬੰਧੀ ਗੱਲਬਾਤ ਕੀਤੀ¢ ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਸੀਜ਼ਨ ਵਿਚ ਭਾਰੀ ਮਾਨਸੂਨ ਬਾਰਸ਼ ਦੇ ਬਾਵਜੂਦ ਸੂਬੇ ਭਰ ਵਿਚ ਡੇਂਗੂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ¢ ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਖੰਨਾ ਵਿਚ ਸਿਹਤ ਮੰਤਰੀ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਆਉਣ ਵਾਲੇ ਦਿਨਾਂ ਵਿਚ ਸਾਰੇ ਪ੍ਰਭਾਵਿਤ ਖੇਤਰਾਂ ਵਿਚ ਫੋਗਿੰਗ ਅਤੇ ਲਾਰਵਾ ਨਿਗਰਾਨੀ ਨੂੰ ਤੇਜ਼ ਕੀਤਾ ਜਾਵੇਗਾ | 'ਹਰ ਸ਼ੁਕਰਵਾਰ, ਡੇਂਗੂ 'ਤੇ ਵਾਰ' ਮੁਹਿੰਮ ਅਧੀਨ ਮੱਛਰ ਦੇ ਪ੍ਰਜਨਨ ਨੰੂ ਰੋਕਣ ਲਈ ਸਾਰੇ ਪਾਣੀ ਰੱਖਣ ਵਾਲੇ ਕੰਟੇਨਰਾਂ ਜਿਵੇਂ ਕਿ ਫੁੱਲਾਂ ਦੇ ਗਮਲੇ, ਫ਼ਰਿਜ ਦੀਆਂ ਟਰੇਆਂ, ਕੂਲਰ ਅਤੇ ਟਾਇਰਾਂ ਨੂੰ ਸਾਫ਼ ਅਤੇ ਸੁਕਾਉਣ ਸਿੱਖਿਅਤ ਕਰਨ ਲਈ ਕਈ ਟੀਮਾਂ ਕੰਮ ਕਰ ਰਹੀਆਂ ਹਨ¢ ਉਨ੍ਹਾਂ ਨੇ ਇਨ੍ਹਾਂ ਟਿਕਾਣਿਆਂ ਨੂੰ ਏਡੀਜ਼ ਮੱਛਰ ਲਈ ਪ੍ਰਜਨਨ ਸਥਾਨ ਦੱਸਿਆ ਅਤੇ ਜ਼ੋਰ ਦਿੱਤਾ ਕਿ ਡੇਂਗੂ ਦੇ ਸੰਚਾਰ ਨੂੰ ਰੋਕਣ ਲਈ ਨਿਯਮਤ ਸਫ਼ਾਈ ਜ਼ਰੂਰੀ ਹੈ¢
ਪਿਛਲੀ ਖ਼ਬਰ ਬਲਵੰਤ ਸਿੰਘ ਗਰਚਾ ਵਲੋਂ ਸਰਕਾਰੀ ਸਕੂਲ ਕੁਹਾੜਾ ਨੂੰ ਅਲਮਾਰੀਆਂ ਭੇਟ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਬੁੱਢੇਵਾਲ ਵਿਖੇ ਦੋ ਦਿਨਾਂ ਐਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।