26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਿਹਾਲਾ ਪਿੰਡ ਨੇ ਕੀਤੀ ਮਿਸਾਲ ਕਾਇਮ, ਪਰਾਲੀ ਨੂੰ ਕਿਸੇ ਵੀ ਕਿਸਾਨ ਨੇ ਨਹੀਂ ਲਗਾਈ ਅੱਗ

ਅਜੀਤ ਡੈਸਕ 08-11-2025
ਸਮਰਾਲਾ, 7 ਨਵੰਬਰ (ਗੋਪਾਲ ਸੋਫਤ)- ਪੂਰੀ ਦੁਨੀਆਂ ਜੋ ਗਲੋਬਲ ਵਾਰਮਿੰਗ ਦੀ ਲਪੇਟ ਵਿਚ ਆ ਚੁੱਕੀ ਹੈ¢ ਇਸ ਤੋਂ ਬਚਾਅ ਲਈ ਵੱਖ-ਵੱਖ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾ ਰਹੇ ਹਨ¢ ਪੰਜਾਬ ਵਿਚ ਵੀ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਕਾਰਨ, ਫ਼ੈਕਟਰੀਆਂ ਦੇ ਧੰੂਏਾ ਕਾਰਨ ਤੇ ਵਾਹਨਾਂ ਦੇ ਧੰੂਏਾ ਕਾਰਨ ਵਾਤਾਵਰਨ ਦੀ ਸ਼ੁੱਧਤਾ ਵਿਚ ਬਹੁਤ ਗਿਰਾਵਟ ਆ ਗਈ ਹੈ | ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪੰਜਾਬ ਸਰਕਾਰ ਅਤੇ ਵੱਖ-ਵੱਖ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਉੱਘੇ ਸਮਾਜਸੇਵੀ ਨੀਰਜ ਸਿਹਾਲਾ ਨੇ ਆਪਣੇ ਪਿੰਡ ਸਿਹਾਲਾ ਦੇ ਕਿਸਾਨਾਂ ਵਲੋਂ ਪੇਸ਼ ਕੀਤੀ ਇੱਕ ਵੱਖਰੀ ਮਿਸਾਲ ਮੌਕੇ ਕਿਸਾਨਾਂ ਨਾਲ ਮੀਟਿੰਗ ਕਰਦੇ ਹੋਏ ਕੀਤਾ¢ ਉਨ੍ਹਾਂ ਅੱਗੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਵਿਚ ਪਿੰਡ ਸਿਹਾਲਾ ਦੇ ਸਮੂਹ ਨਿਵਾਸੀਆਂ ਨੇ ਇਸ ਵਾਰ ਪ੍ਰਣ ਕੀਤਾ ਸੀ ਕਿ ਖੇਤਾਂ ਵਿਚ ਕਿਸੇ ਵੀ ਪਰਾਲੀ ਦੇ ਖੇਤ ਨੂੰ ਅੱਗ ਨਹੀਂ ਲਗਾਈ ਜਾਵੇਗੀ, ਉਸ ਪ੍ਰਣ ਨੂੰ ਨਿਭਾਉਂਦੇ ਹੋਏ ਪਿੰਡ ਸਿਹਾਲਾ ਦੇ ਸਮੂਹ ਕਿਸਾਨਾਂ ਨੇ ਮਿਸਾਲ ਪੈਦਾ ਕੀਤੀ ਹੈ | ਇਸ ਵਾਰ ਝੋਨੇ ਦੇ ਸੀਜ਼ਨ ਵਿਚ ਕਿਸੇ ਵੀ ਕਿਸਾਨ ਨੇ ਆਪਣੇ ਖੇਤ ਵਿਚ ਅੱਗ ਨਹੀਂ ਲਗਾਈ¢ ਉਨ੍ਹਾਂ ਪੰਜਾਬ ਸਰਕਾਰ ਅਤੇ ਸਮਰਾਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਉਨ੍ਹਾਂ ਪਿੰਡਾਂ ਦੀ ਸ਼ਨਾਖ਼ਤ ਕੀਤੀ ਜਾਵੇ ਜਿਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਪਰਾਲੀ ਦੇ ਖੇਤ ਨੂੰ ਕੋਈ ਅੱਗ ਨਹੀਂ ਲਗਾਈ ਨੂੰ ਤਹਿਸੀਲ ਪੱਧਰ 'ਤੇ ਸਨਮਾਨਿਤ ਕੀਤਾ ਜਾਵੇ¢ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਸਿਹਾਲਾ ਪਿੰਡ ਦੇ ਸਰਪੰਚ ਤੇ ਗਰਾਮ ਪੰਚਾਇਤ ਵੀ ਅਜਿਹੇ ਭਲਾਈ ਕਾਰਜਾਂ ਲਈ ਵਿਸ਼ੇਸ਼ ਸਨਮਾਨ ਸ਼ੁਰੂ ਕਰੇਗੀ, ਜੋ ਸਮਾਜ ਲਈ ਨਵੀਂ ਸੇਧ ਦੇਣਗੇ | ਮੀਟਿੰਗ ਦੌਰਾਨ ਹੋਰ ਬੁਲਾਰਿਆਂ ਨੇ ਵੀ ਸਿਹਾਲਾ ਪਿੰਡ ਦੇ ਕਿਸਾਨਾਂ ਨੂੰ ਸ਼ਾਬਾਸ਼ ਦਿੱਤੀ ਜਿਨ੍ਹਾਂ ਨੇ ਆਪਣਾ ਪੂਰਨ ਪਿੰਡ ਪ੍ਰਦੂਸ਼ਣ ਰਹਿਤ ਰੱਖਿਆ |
ਪਿਛਲੀ ਖ਼ਬਰ ਵਡਾਲਾ–ਬੱਸੀ ਸੰਪਰਕ ਰੋਡ 'ਤੇ ਮਿੱਟੀ ਨਾਲ ਭਰੀ ਟਰਾਲੀ ਪਲਟੀ ਅਗਲੀ ਖ਼ਬਰ ਸੀ. ਐੱਚ. ਸੈਂਟਰ ਕੂੰਮਕਲਾਂ ਦੇ ਏਰੀਏ 'ਚ ਡੇਂਗੂ ਲਾਰਵੇ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।