26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਵਡਾਲਾ–ਬੱਸੀ ਸੰਪਰਕ ਰੋਡ 'ਤੇ ਮਿੱਟੀ ਨਾਲ ਭਰੀ ਟਰਾਲੀ ਪਲਟੀ

ਅਜੀਤ ਡੈਸਕ 08-11-2025
ਘਰੋਟਾ, 7 ਨਵੰਬਰ (ਸੰਜੀਵ ਗੁਪਤਾ)- ਵਡਾਲਾ ਬੱਸੀ ਸੰਪਰਕ ਸੜਕ 'ਤੇ ਇਕ ਟਰੈਕਟਰ–ਟਰਾਲੀ ਦੇ ਪਲਟਣ ਨਾਲ ਹਲਚਲ ਮੱਚ ਗਈ | ਜਾਣਕਾਰੀ ਮੁਤਾਬਿਕ ਟਰੈਕਟਰ ਮਿੱਟੀ ਲੈ ਕੇ ਬੱਸੀ ਪਿੰਡ ਵੱਲ ਜਾ ਰਿਹਾ ਸੀ ਕਿ ਜਦੋਂ ਇਹ ਟਰਾਲੀ ਬੱਸੀ ਪਿੰਡ ਦੇ ਤਿੱਖੇ ਮੋੜ ਤੋਂ ਕੁਝ ਅੱਗੇ ਪਹੁੰਚੀ ਤਾਂ ਅਚਾਨਕ ਤਕਨੀਕੀ ਖ਼ਰਾਬੀ ਆ ਗਈ ਜਿਸ ਕਾਰਨ ਟਰਾਲੀ ਸੜਕ ਕਿਨਾਰੇ ਪਲਟ ਗਈ | ਮਿੱਟੀ ਦੀ ਭਾਰੀ ਮਾਤਰਾ ਸੜਕ 'ਤੇ ਡਿੱਗਣ ਨਾਲ ਪੂਰਾ ਰਾਹ ਕੁਝ ਸਮੇਂ ਲਈ ਬੰਦ ਹੋ ਗਿਆ | ਘਟਨਾ ਵੇਲੇ ਰਾਹ 'ਤੇ ਕੋਈ ਵੀ ਵਿਅਕਤੀ ਮੌਜੂਦ ਨਾ ਹੋਣ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਇਸ ਕਾਰਨ ਸੜਕ 'ਤੇ ਲੰਬਾ ਜਾਮ ਲੱਗ ਗਿਆ | ਕਈ ਵੱਡੇ ਵਾਹਨਾਂ ਨੂੰ ਫਰੀਦਾਨਗਰ-ਭੀਮਪੁਰ ਤੇ ਕੁੰਡੇ ਫ਼ਿਰੋਜ਼ਪੁਰ, ਜੰਗਲ ਭਵਾਨੀ ਰਾਹੀਂ ਹੋਰ ਪਿੰਡਾਂ ਵੱਲ ਮੋੜਿਆ ਗਿਆ | ਸਥਾਨਕ ਲੋਕਾਂ ਨੇ ਖ਼ੁਦ ਮੌਕੇ 'ਤੇ ਪਹੁੰਚ ਕੇ ਮਿੱਟੀ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਸੜਕ ਸਾਫ਼ ਕਰਵਾਈ ਗਈ | ਇਸ ਮੌਕੇ ਮੌਜੂਦ ਲੋਕਾਂ ਨੇ ਕਿਹਾ ਕਿ ਤਿੱਖੇ ਮੋੜਾਂ 'ਤੇ ਆਏ ਦਿਨ ਵਾਹਨ ਹਾਦਸਾਗ੍ਰਸਤ ਹੁੰਦੇ ਰਹਿੰਦੇ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਮੋੜਾਂ 'ਤੇ ਸੁਰੱਖਿਆ ਸੰਕੇਤ ਤੇ ਸਪੀਡ ਕੰਟਰੋਲ ਬੋਰਡ ਲਗਾਏ ਜਾਣ |
ਪਿਛਲੀ ਖ਼ਬਰ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਨੇ ਕੈਂਬਰਿਜ ਯੂਨੀਵਰਸਿਟੀ ਵਲੋਂ ਕਰਵਾਏ ਪ੍ਰੋਗਰਾਮ 'ਚ ਹਿੱਸਾ ਲਿਆ ਅਗਲੀ ਖ਼ਬਰ ਸਿਹਾਲਾ ਪਿੰਡ ਨੇ ਕੀਤੀ ਮਿਸਾਲ ਕਾਇਮ, ਪਰਾਲੀ ਨੂੰ ਕਿਸੇ ਵੀ ਕਿਸਾਨ ਨੇ ਨਹੀਂ ਲਗਾਈ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।