ਅਹਿਮਦਗੜ੍ਹ, 7 ਨਵੰਬਰ (ਰਵਿੰਦਰ ਪੁਰੀ)-ਉੱਤਰੀ ਭਾਰਤ ਦੀ ਪ੍ਰਸਿੱਧ ਪੇਪਰ ਮਿਲ ਸ਼੍ਰੀਆਂਸ ਇੰਡਸਟਰੀ ਲਿਮਟਿਡ ਵਿਖੇ ਅੱਜ ਰਾਸ਼ਟਰੀ ਆਪਦਾ ਮੋਚਨ ਬਲ ਵਲੋਂ ਇੱਕ ਮੌਕ ਡਰਿੱਲ ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ ਗਿਆ¢ ਜਿਸ ਮੌਕੇ ਸ਼੍ਰੀਆਂਸ ਗਰੁੱਪ ਦੇ ਸੁਰੱਖਿਆ ਅਮਲੇ ਸਮੇਤ ਰਾਸ਼ਟਰੀ ਆਪਦਾ ਵਿਭਾਗ ਦੀ ਟੀਮ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਰਿਹਰਸਲ ਕੀਤੀ¢ ਰਾਸ਼ਟਰੀ ਆਪਦਾ ਮੋਚਨ ਬਲ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਡਾਇਰੈਕਟਰ ਸਾਹਿਲ ਗੋਇਲ ਦੀ ਨਿਗਰਾਨੀ ਹੇਠ ਹੋਏ ਇਸ ਅਭਿਆਨ ਵਿਚ ਮਿੱਲ ਦੇ ਫਾਇਰ ਬਿ੍ਗੇਡ ਦਸਤੇ ਨੇ ਵੀ ਭਾਗ ਲਿਆ¢ ਇਸ ਪ੍ਰੋਗਰਾਮ ਦੌਰਾਨ ਕਲੋਰੀਨ ਰਸਾਇਣ ਨੂੰ ਸੁਰੱਖਿਅਤ ਸੰਭਾਲਣ ਲਈ ਵਿਸ਼ੇਸ਼ ਕਰ ਕੇ ਉਪਾਅ ਦੱਸੇ ਗਏ¢ ਇਸ ਮੌਕੇ ਸਹਾਇਕ ਕਮਾਡੈਂਟ ਰਕੇਸ਼ ਬੋਹਾ, ਈ. ਓ. ਨਗਰ ਕੌਂਸਲ ਅਹਿਮਦਗੜ੍ਹ ਵਿਕਾਸ ਉੱਪਲ ਆਦਿ ਵਿਸ਼ੇਸ਼ ਕਰ ਕੇ ਹਾਜ਼ਰ ਸਨ¢