ਸਮਰਾਲਾ, 7 ਨਵੰਬਰ (ਗੋਪਾਲ ਸੋਫਤ)- ਵਰਧਮਾਨ ਸਪੈਸ਼ਲ ਸਟੀਲ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-15 ਤੇ ਅੰਡਰ-17 ਲੁਧਿਆਣਾ 'ਚ ਕਰਵਾਈ ਗਈ ਜਿਸ ਵਿਚ ਪੰਜਾਬ ਭਰ ਤੋਂ ਤਕਰੀਬਨ 50 ਬੱਚਿਆਂ ਨੇ ਭਾਗ ਲਿਆ | ਅੰਡਰ-17 ਵਰਗ ਦੀਆਂ ਲੜਕੀਆਂ ਦੇ ਮੁਕਾਬਲੇ ਵਿਚ ਬੈਡਮਿੰਟਨ ਅਕੈਡਮੀ ਸਮਰਾਲਾ ਦੀ ਖਿਡਾਰਨਾਂ ਗੁਰਸਿਮਰਤ ਕੌਰ ਚਾਹਲ ਨੇ ਪਹਿਲਾ ਸਥਾਨ ਹਾਸਲ ਕਰ ਕੇ ਪੰਜਾਬ ਦੀ ਚੈਂਪੀਅਨ ਬਣੀ ਤੇ ਇਸੇ ਤਰਾਂ ਗੁਰਲੀਨ ਕੌਰ ਤੀਜੇ ਸਥਾਨ 'ਤੇ ਰਹੀ¢ ਇਸ ਮੌਕੇ ਬੈਡਮਿੰਟਨ ਅਕੈਡਮੀ ਦੇ ਕੋਚ ਅਜੈਪਾਲ ਸਿੰਘ ਰਿਆਤ ਤੇ ਫਿਟਨਸ ਕੋਚ ਗੁਰਮਿੰਦਰਪਾਲ ਸਿੰਘ ਕੰਗ ਨੇ ਦੱਸਿਆ ਕਿ ਅਕੈਡਮੀ ਦੇ ਬੱਚੇ ਸਵੇਰੇ ਫਿਟਨਸ ਦੀ ਪ੍ਰੈਕਟਿਸ ਤੇ ਸ਼ਾਮ ਨੂੰ 4 ਵਜੇ ਤੋਂ ਰਾਤ 9 ਵਜੇ ਤੱਕ ਸਖ਼ਤ ਮਿਹਨਤ ਕਰਦੇ ਹਨ ਜਿਸ ਦੀ ਬਦੌਲਤ ਅਕੈਡਮੀ ਦੇ ਬੱਚੇ ਲਗਾਤਾਰ ਦੋ ਮੁਕਾਬਲੇ ਪੰਜਾਬ ਸਟੇਟ ਰੈਂਕਿੰਗ ਟੂਰਨਾਮੈਂਟ ਤੇ ਪੰਜਾਬ ਸਟੇਟ ਚੈਂਪੀਅਨਸ਼ਿਪ ਜਿੱਤ ਪ੍ਰਾਪਤ ਕਰ ਕੇ ਸਮਰਾਲਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਨ੍ਹਾਂ ਖਿਡਾਰਨਾਂ ਦਾ ਰਿਆਤ ਬੈਡਮਿੰਟਨ ਅਕੈਡਮੀ ਸਮਰਾਲਾ 'ਚ ਆਉਣ 'ਤੇ ਸਮਰਾਲਾ ਤੇ ਮਾਛੀਵਾੜਾ ਸ਼ਹਿਰ ਦੇ ਖੇਡਾਂ ਪ੍ਰੇਮੀਆ ਰਛਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਉਪਕਾਰ ਸਿੰਘ ਗਰੇਵਾਲ, ਕਪਿਲ ਖੁੱਲਰ, ਡਾ. ਦਿਲਜਾਨ, ਕੁਲਬੀਰ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ ਔਜਲਾ, ਹਰਿੰਦਰ ਸਿੰਘ ਵਿਰਦੀ, ਨਿਰਮਲ ਸਿੰਘ ਖਹਿਰਾ, ਅਮਨ ਕੰਗ ਤੇ ਅਕੈਡਮੀ ਦੇ ਬੱਚਿਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ |