ਖੰਨਾ, 7 ਨਵੰਬਰ (ਹਰਜਿੰਦਰ ਸਿੰਘ ਲਾਲ)-ਸੀ. ਐੱਚ. ਸੀ. ਮਾਨੂੰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਜਲਣਪੁਰ ਵਿਖੇ 'ਕੌਮੀ ਕੈਂਸਰ ਚੇਤਨਾ ਦਿਵਸ' ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ¢ ਇਸ ਮੌਕੇ ਡਾ. ਸੁਦੀਪ ਸਿੱਧੂ ਨੇ ਦੱਸਿਆ ਕਿ ਕੈਂਸਰ ਇੱਕ ਬਿਮਾਰੀ ਹੈ, ਜੋ ਸਰੀਰ ਦੇ ਕਿਸੇ ਵੀ ਭਾਗ ਵਿਚ ਕੋਸ਼ਕਾਵਾਂ ਦੀ ਬੇਕਾਬੂ ਵੰਡ ਦੇ ਕਾਰਨ ਹੁੰਦੀ ਹੈ¢ ਇਹ ਸਰੀਰ ਦੇ ਉਸ ਹਿੱਸੇ ਵਿਚ ਅਸਾਧਾਰਨ ਵਾਧੇ ਦਾ ਕਾਰਨ ਬਣਦੀ ਹੈ¢ ਭਾਰਤ ਵਿਚ ਮਰਦਾਂ ਵਿਚ ਸਭ ਤੋਂ ਵੱਧ ਹੋਣ ਵਾਲੇ ਕੈਂਸਰਾਂ ਵਿਚ ਮੂੰਹ ਦਾ ਕੈਂਸਰ ਹੈ ਅਤੇ ਔਰਤਾਂ ਵਿਚ ਬੱਚੇਦਾਨੀ ਅਤੇ ਛਾਤੀ ਦਾ ਕੈਂਸਰ ਹੈ ਜਿਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਦੂਸ਼ਿਤ ਵਾਤਾਵਰਨ, ਘਟੀਆ ਅਤੇ ਮਸਾਲੇਦਾਰ ਪਦਾਰਥਾਂ ਦੀ ਖਾਣ ਲਈ ਵਰਤੋਂ, ਤੰਬਾਕੂ ਦੀ ਵਰਤੋਂ ਆਦਿ¢ ਇਸ ਲਈ ਜ਼ਰੂਰੀ ਹੈ ਕਿ ਗਲਤ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲ ਕੇ ਫਲ, ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਅਤੇ ਵਿਟਾਮਿਨ ਭਰਪੂਰ ਭੋਜਨ ਦੀ ਵਰਤੋਂ ਕੀਤੀ ਜਾਵੇ¢ ਕੈਂਸਰ ਦੀ ਰੋਕਥਾਮ ਸਈ ਸਮੇਂ ਸਿਰ ਟੈਸਟਿੰਗ ਅਤੇ ਇਲਾਜ ਬਹੁਤ ਜ਼ਰੂਰੀ ਹੈ¢ ਇਸ ਸਮੇਂ ਬੀ. ਈ. ਈ. ਗੁਰਦੀਪ ਸਿੰਘ ਤੇ ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਛਾਤੀ ਜਾਂ ਸਰੀਰ ਦੇ ਹੋਰ ਕਿਸੇ ਹਿੱਸੇ 'ਤੇ ਗਿਲਟੀ, ਮਹਾਂਵਾਰੀ ਦੌਰਾਨ ਜ਼ਿਆਦਾ ਖੂਨ ਆਉਣਾ, ਆਵਾਜ਼ 'ਚ ਭਾਰਾਪਣ, ਮੂੰਹ 'ਚ ਲੰਬੇ ਸਮੇਂ ਤੋਂ ਛਾਲੇ ਆਦਿ ਲੱਛਣਾਂ 'ਤੇ ਤੁਰੰਤ ਨਜ਼ਦੀਕੀ ਹਸਪਤਾਲ ਜਾਣਾ ਚਾਹੀਦਾ ਹੈ¢ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਕੈਂਸਰ ਦੇ ਮਰੀਜ਼ਾਂ ਦਾ 1.5 ਲੱਖ ਤੱਕ ਦਾ ਇਲਾਜ ਮੁਫ਼ਤ ਕਰਵਾਇਆ ਜਾਂਦਾ ਹੈ¢ ਸੀ. ਐੱਚ. ਓ. ਅਰੁਣਦੀਪ ਕੌਰ ਅਤੇ ਸਿਹਤ ਕਰਮੀ ਜਗਦੀਪ ਸਿੰਘ ਵਲੋਂ ਵੀ ਵਿਚਾਰ ਸਾਂਝੇ ਕੀਤੇ ਗਏ¢ ਇਸ ਸਮੇਂ ਕੁਲਾਰ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀ ਵੀ ਹਾਜ਼ਰ ਸਨ |