26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਨੇ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਵਿਚ 19 ਇਨਾਮ ਜਿੱਤੇ

ਅਜੀਤ ਡੈਸਕ 08-11-2025
ਦੋਰਾਹਾ, 7 ਨਵੰਬਰ (ਪੱਤਰ ਪ੍ਰੇਰਕ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐੱਸ. ਸੀ. ਡੀ. ਸਰਕਾਰੀ ਕਾਲਜ, ਲੁਧਿਆਣਾ ਵਿਖੇ ਕਰਵਾਏ ਗਏ, ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ 59 ਵੰਨਗੀਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਕੁੱਲ 19 ਇਨਾਮ ਹਾਸਿਲ ਕੀਤੇ¢ ਇਹ ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਡੀਨ ਸਭਿਆਚਾਰਕ ਗਤੀਵਿਧੀਆਂ ਡਾ. ਨਿਧੀ ਸਰੂਪ ਅਤੇ ਸਹਾਇਕ ਡੀਨ ਪ੍ਰੋ. ਰਾਮਪਾਲ ਬੰਗਾ ਦੀ ਅਗਵਾਈ ਵਿਚ ਇਸ ਯੁਵਕ ਮੇਲੇ ਦੌਰਾਨ ਵਨ ਗਰੁੱਪ ਭਜਨ, ਫੋਕ ਆਰਕੈਸਟਰਾ ਅਤੇ ਲੋਕ ਸਾਜ਼ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ¢ ਇਨੂੰ ਬਣਾਉਣ, ਪੀੜ੍ਹੀ ਬਣਾਉਣ, ਡਿਬੇਟ, ਸੁੰਦਰ ਲਿਖਾਈ ਮੁਕਾਬਲੇ (ਪੰਜਾਬੀ), ਕਵੀਸ਼ਰੀ, ਕਲੀ ਗਾਇਨ, ਵਾਰ ਗਾਇਨ, ਕਲਾਸੀਕਲ ਸੰਗੀਤ ਅਤੇ ਗਰੁੱਪ ਸਾਂਗ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ¢ ਇਸੇ ਤਰ੍ਹਾਂ ਕੋਲਾਜ ਮੇਕਿੰਗ, ਫ਼ੋਟੋਗਰਾਫ਼ੀ, ਭੰਗੜਾ ਤੇ ਗੀਤ ਵਿਚ ਕਾਲਜ ਦੇ ਵਿਦਿਆਰਥੀਆਂ ਅਤੇ ਟੀਮਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ¢ ਗਰੁੱਪ ਭਜਨ ਵਿਚ ਵਿਅਕਤੀਗਤ ਪਹਿਲਾ, ਨਾਟਕ ਵਿਚ ਵਿਅਕਤੀਗਤ ਦੂਜਾ ਅਤੇ ਫੋਕ ਆਰਕੈਸਟਰਾ ਵਿਚ ਵਿਅਕਤੀਗਤ ਤੀਜਾ ਇਨਾਮ ਕਾਲਜ ਵਿਦਿਆਰਥੀਆਂ ਦੇ ਹਿੱਸੇ ਰਿਹਾ | ਇਸ ਸ਼ਾਨਦਾਰ ਜਿੱਤ ਦੇ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਐਗਜ਼ੀਕਿਊਟਿਵ ਮੈਂਬਰ ਰੁਪਿੰਦਰ ਕੌਰ ਬਰਾੜ, ਅਹੁਦੇਦਾਰਾਂ, ਮੈਂਬਰਾਂ ਤੇ ਕਾਲਜ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਡੀਨ ਸਭਿਆਚਾਰਕ ਗਤੀਵਿਧੀਆਂ ਡਾ. ਨਿਧੀ ਸਰੂਪ, ਕੋ-ਡੀਨ ਪ੍ਰੋ. ਰਾਮਪਾਲ ਬੰਗਾ ਅਤੇ ਇੰਚਾਰਜ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਸਾਰੇ ਪੰਜਾਬੀਆਂ ਦਾ ਇੱਕ ਮੁੱਠ ਹੋਣਾ ਜ਼ਰੂਰੀ-ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।