ਰਾੜਾ ਸਾਹਿਬ, 7 ਨਵੰਬਰ (ਪ੍ਰੀਤਮ ਸਿੰਘ ਮੁਕੰਦਪੁਰੀ)-ਪੰਜਾਬ ਦੇ ਦੋ ਲੱਖ ਤੋਂ ਵੱਧ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਸੰਘਰਸ਼ ਕਰ ਰਹੇ ਹੈ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਮੌਕੇ ਪੰਜਾਬ ਸਰਕਾਰ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ 24 ਨਵੰਬਰ ਨੂੰ ਬੁਲਾਏ ਗਏ ਵਿਧਾਨ ਸਭਾ ਦੇ ਸੈਸ਼ਨ ਵਿਚ ਇਸ ਮੰਗ ਨੂੰ ਪੂਰੀ ਕਰਦੇ ਹੋਏ ਇਸ ਨੂੰ ਇਤਿਹਾਸਿਕ ਬਣਾਵੇ¢ ਇਸ ਗੱਲਾਂ ਦਾ ਪ੍ਰਗਟਾਵਾ ਸੰਘਰਸ਼ ਕਮੇਟੀ ਦੇ ਸੂਬਾ ਜੁਆਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕੀਤਾ¢ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਚਲਾਉਣ ਦਾ ਫ਼ੈਸਲਾ ਲਿਆ ਹੈ¢ ਇਹ ਫ਼ੈਸਲਾ ਇਤਿਹਾਸਕ ਹੋ ਸਕਦਾ ਹੈ ਜੇਕਰ ਰਾਜ ਸਰਕਾਰ ਗੁਰੂ ਜੀ ਵਲੋਂ ਦਿੱਤੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਮੁਲਾਜ਼ਮਾਂ ਦੀ ਚਿਰਾਂ ਤੋਂ ਲਟਕ ਰਹੀ ਮੁਲਾਜ਼ਮਾਂ ਦੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਦੀ ਮੰਗ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਨੂੰ ਲਾਗੂ ਕਰੇ¢ ਆਪ ਸਰਕਾਰ ਨੂੰ ਸੱਤਾ ਵਿਚ ਆਇਆ ਚਾਰ ਸਾਲ ਹੋ ਗਏ ਹਨ ਅਤੇ ਅਜੇ ਤੱਕ ਐਨ. ਪੀ. ਐੱਸ. ਮੁਲਾਜ਼ਮਾਂ ਪੱਲੇ ਨਿਰਾਸ਼ਾ ਹੀ ਪਈ ਹੈ¢ ਇਸ ਸਮੇਂ ਸੂਬਾਈ ਕਨਵੀਨਰ ਜਸਵੀਰ ਤਲਵਾੜਾ, ਅਜੀਤਪਾਲ ਸਿੰਘ ਜੱਸੋਵਾਲ, ਜਰਨੈਲ ਸਿੰਘ ਪੱਟੀ ਅਤੇ ਸੂਬਾ ਪ੍ਰੈ?ਸ ਸਕੱਤਰ ਪ੍ਰੇਮ ਸਿੰਘ ਠਾਕੁਰ, ਲਖਵਿੰਦਰ ਸਿੰਘ ਭੌਰ, ਜਸਵਿੰਦਰ ਜੱਸਾ ਪਿਸ਼ੌਰੀਆ, ਕਰਮਜੀਤ ਤਾਮਕੋਟ, ਜਗਦੀਰ ਸਹੋਤਾ ਅਤੇ ਰਣਵੀਰ ਸਿੰਘ ਉਪਲ, ਹਰਵਿੰਦਰ ਸਿੰਘ ਬਿਲਗਾ, ਗੁਰਦਿਆਲ ਮਾਨ, ਬਲਵਿੰਦਰ ਸਿੰਘ ਲੋਧੀਪੁਰ ਅਤੇ ਗੁਰਦੀਪ ਚੀਮਾ, ਦਰਸ਼ਨ ਅਲੀਸ਼ੇਰ, ਹਰਪ੍ਰੀਤ ਬਰਾੜ, ਸੁਰਜੀਤ ਰਾਜਾ, ਸੰਜੀਵ ਧੂਤ, ਪ੍ਰਭਜੋਤ ਸਿੰਘ, ਪ੍ਰਭਜੀਤ ਸਿੰਘ, ਵਰਿੰਦਰ ਵਿੱਕੀ, ਸੰਤ ਸੇਵਕ ਸਰਕਾਰੀਆ, ਗੁਲਾਬ ਸਿੱਧੂ, ਸੱਤ ਪ੍ਰਕਾਸ਼, ਗੁਰਤੇਜ ਖਹਿਰਾ, ਦਵਿੰਦਰ ਫ਼ਤਿਹਗੜ੍ਹ ਸਾਹਿਬ, ਹਿੰਮਤ ਸਿੰਘ ਪਟਿਆਲਾ, ਕੁਲਦੀਪ ਵਾਲੀਆ, ਸਰਬਜੀਤ ਪੂਨਾਂਵਾਲ, ਨਿਰਮਲ ਮੋਗਾ, ਪਰਮਿੰਦਰ ਕਪੂਰਥਲਾ, ਗੁਰਿੰਦਰਪਾਲ ਖੇੜੀ, ਲਵਪ੍ਰੀਤ ਰੋੜਾਂਵਾਲੀ ਅਤੇ ਗੁਰਸ਼ਰਨ ਮੋਗਾ ਹਾਜ਼ਰ ਸਨ ¢