ਮਾਛੀਵਾੜਾ ਸਾਹਿਬ, 7 ਨਵੰਬਰ (ਮਨੋਜ ਕੁਮਾਰ)-ਪਿਛਲੇ ਕਈ ਸਾਲਾਂ ਤੋਂ ਮੌਕੇ ਦੀਆਂ ਸੱਤਾਧਾਰੀ ਸਰਕਾਰਾਂ ਤੇ ਕਿਸਾਨਾਂ ਵਿਚਕਾਰ ਪਰਾਲੀ ਨੂੰ ਲੈ ਕੇ ਬਣੇ ਮਤਭੇਦ ਭਾਵੇਂ ਅੱਜ ਵੀ ਉਸੇ ਤਰਾਂ ਕਾਇਮ ਹਨ | ਪਰ ਕਾਫੀ ਹੱਦ ਤੱਕ ਇਸ ਵਾਰ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਅੰਕੜੇ ਵਿਚ ਬਲਾਕ ਮਾਛੀਵਾੜਾ ਦੇ ਕਿਸਾਨਾਂ ਨੇ ਇਸ ਵਾਰ ਜ਼ਿਆਦਾ ਸਿਆਣਪ ਦਿਖਾਈ ਹੈ¢ ਪਿਛਲੇ ਸੀਜ਼ਨ ਇਸ ਅੱਗ ਦਾ ਅੰਕੜਾ ਜਿੱਥੇ ਕਾਫੀ ਜ਼ਿਆਦਾ ਸੀ, ਉੱਥੇ ਇਸ ਵਾਰ ਮਹਿਜ਼ ਚਾਰ ਸਥਾਨਾਂ ' ਤੇ ਹੀ ਇਹ ਅੱਗ ਦੇਖਣ ਨੂੰ ਮਿਲੀ | ਹਾਲਾਂਕਿ ਇਸ ਵਿਚ ਵੀ ਬਹੁਤੀ ਲੋਕੇਸ਼ਨ ਗਲਤ ਹੀ ਨਿਕਲੀ¢ ਖੈਰ ਇਸ ਸਭ ਵਿਚਕਾਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੀ ਹੈ ਤੇ ਇਸ ਦੇ ਨੁਕਸਾਨ ਬਾਰੇ ਵੀ ਦੱਸ ਰਹੀ ਹੈ¢ ਖੇਤੀਬਾੜੀ ਅਫ਼ਸਰ ਡਾ. ਰਮਿੰਦਰ ਸਿੰਘ ਅਤੇ ਡਾ. ਗਗਨਦੀਪ ਸਿੰਘ ਦੀ ਅਗਵਾਈ ਵਿਚ ਇਹ ਟੀਮ ਪਿੰਡ ਰਾਣਵਾਂ, ਤੱਖਰਾਂ, ਪੂਨੀਆ, ਬੈਰਸਾਲ ਕਲਾਂ, ਹਰਿਓ ਕਲਾਂ, ਹਰਿਓ ਖ਼ੁਰਦ ਵਿਚ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ¢ ਹਾਲਾਂਕਿ ਇਸ ਮੌਕੇ ਕਿਸਾਨਾਂ ਨੇ ਵੀ ਸਹਿਯੋਗ ਦੇਣ ਦੀ ਗੱਲ ਕਹੀ | ਪਰ ਨਾਲ ਹੀ ਸਰਕਾਰ ਤੋਂ ਪਰਾਲੀ ਦੇ ਕੰਟਰੋਲ ਲਈ ਹੋਰ ਸਾਰਥਿਕ ਯਤਨ ਕਰਨ ਦੀ ਮੰਗ ਵੀ ਕੀਤੀ¢