17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੰਤ ਬਾਬਾ ਅਮਰ ਸਿੰਘ ਅੰਨੀਆਂ ਵਾਲਿਆਂ ਦੀ ਸਾਲਾਨਾ ਬਰਸੀ ਮਨਾਈ

ਅਜੀਤ ਡੈਸਕ 24-09-2025
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਖੁੰਮਣਾ ਵਿਖੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਅਮਰ ਸਿੰਘ ਅੰਨੀਆਂ ਵਾਲੀਆਂ ਦੀ ਸਾਲਾਨਾ ਬਰਸੀ ਮਨਾਈ ਗਈ, ਜਿਸ 'ਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਤਿੰਨ ਰੋਜ਼ਾ ਕੀਰਤਨ ਦਰਬਾਰ ਕਰਵਾਇਆ ਗਿਆ | ਜਿਸ ਵਿਚ ਅਨੇਕਾਂ ਮਹਾਂਪੁਰਖਾਂ ਅਤੇ ਰਾਗੀ ਢਾਡੀ ਕਵੀਸ਼ਰ ਜਥਿਆਂ ਨੇ ਮਹਾਂਪੁਰਖਾਂ ਦੀ ਜੀਵਨੀ 'ਤੇ ਚਾਨਣਾ ਪਾਇਆ | ਬਾਬਾ ਸੁਰਜੀਤ ਸਿੰਘ ਯੂ. ਐਸ. ਏ., ਬਾਬਾ ਸੁਖਦੀਪ ਸਿੰਘ ਸਿੱਧਸਰ ਸਿਹੋੜਾ ਸਾਹਿਬ, ਬਾਬਾ ਅਮਰਜੀਤ ਸਿੰਘ ਫ਼ਰੀਦਕੋਟ, ਬਾਬਾ ਰਾਜਪਾਲ ਸਿੰਘ ਅਮਲੋਹ, ਸੰਤ ਬਾਬਾ ਗੁਰਬਚਨ ਸਿੰਘ ਧਬਲਾਨ, ਸੰਤ ਬਾਬਾ ਰਣਧੀਰ ਸਿੰਘ ਭੰਗਲਾ, ਸੰਤ ਬਾਬਾ ਜਸਪਾਲ ਸਿੰਘ ਬੁਰਜ਼ ਲਿੱਟਾ, ਸੰਤ ਬਾਬਾ ਸਵਰਨ ਸਿੰਘ ਮਲਕਪੁਰ, ਬਾਬਾ ਹਰਪਾਲ ਸਿੰਘ ਚੱਕ ਸਰਾਏ, ਬਾਬਾ ਰਵਿੰਦਰ ਸਿੰਘ ਬਰਬਾਲਾ, ਬਾਬਾ ਮਨੀ ਸਿੰਘ ਮੋਈਆ ਦੀ ਮੰਡੀ, ਬਾਬਾ ਹਰਮੀਤ ਸਿੰਘ ਦੋਰਾਹਾ, ਬਾਬਾ ਗੁਰਪ੍ਰੀਤ ਸਿੰਘ ਠਾਠ ਭਿੰਡਰਾਂ, ਬਾਬਾ ਪ੍ਰਮਜੀਤ ਸਿੰਘ ਬਿਲਾਸਪੁਰ, ਜਥੇਦਾਰ ਲਖਵੀਰ ਸਿੰਘ ਸੌਟੀ ਵਾਲਿਆਂ ਨੇ ਵੀ ਹਾਜ਼ਰੀ ਲਗਵਾਈ | ਇਹ ਬਰਸੀ ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਦੀ ਸਰਪ੍ਰਸਤੀ ਹੇਠ ਮਨਾਈ ਗਈ | ਜਿਸ ਵਿਚ ਸਟੇਜ ਸਕੱਤਰ ਦੀ ਭੂਮਿਕਾ ਪ੍ਰਧਾਨ ਸੁਖਜਿੰਦਰ ਸਿੰਘ ਆਲਮਗੀਰ ਨੇ ਬਾਖ਼ੂਬੀ ਨਾਲ ਨਿਭਾਈ | ਇਸ ਮੌਕੇ ਜਥੇਦਾਰ ਹਰਪਾਲ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਸੁਖਜੀਤ ਸਿੰਘ ਈਸੜੂ, ਕਿਰਪਾਲ ਸਿੰਘ ਨਾਗਰਾ, ਜਗਮੋਹਨ ਸਿੰਘ, ਨੇਤਰ ਸਿੰਘ, ਕੁਲਦੀਪ ਸਿੰਘ, ਬਾਪੂ ਜਰਨੈਲ ਸਿੰਘ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਹਰਮਨ ਸਿੰਘ ਅਤੇ ਹੋਰ ਪ੍ਰਬੰਧਕ ਸੇਵਾਦਾਰਾਂ ਨੇ ਵੀ ਸੇਵਾ ਨਿਭਾਈ |
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਸਰਕਾਰ ਦੀ ਬੇਧਿਆਨੀ ਕਾਰਨ ਡੁੱਬਣ ਕਿਨਾਰੇ- ਡਾ. ਚੱਕ ਸਰਾਏ ਅਗਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਕੋਟਾਂ ਵਿਖੇ ਅੰਤਰਰਾਸ਼ਟਰੀ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।