16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕਟਾਣੀ ਕਲਾਂ ਦੇ ਵਾਸੀਆਂ ਵਲੋਂ ਗ੍ਰਾਮ ਸਭਾ 'ਚ ਸਰਬਸੰਮਤੀ ਨਾਲ ਅਹਿਮ ਮਤੇ ਪਾਸ

ਅਜੀਤ ਡੈਸਕ 24-09-2025
ਕੁਹਾੜਾ, 23 ਸਤੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਕਟਾਣੀ ਕਲਾਂ ਦੇ ਵਾਸੀਆਂ ਵਲੋਂ ਗ੍ਰਾਮ ਸਭਾ ਬੁਲਾ ਕੇ ਸਰਬਸੰਮਤੀ ਨਾਲ 7 ਅਹਿਮ ਮਤੇ ਪਾਸ ਕੀਤੇ ਗਏ | ਇਸ ਸਬੰਧੀ ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਗ੍ਰਾਮ ਸਭਾ ਬੁਲਾ ਕੇ ਫ਼ੈਸਲੇ ਲਏ ਗਏ ਜਿਸ ਨਾਲ ਪਿੰਡ ਦਾ ਮਾਹੌਲ ਸ਼ਾਂਤਮਈ ਬਣਿਆ ਰਹੇ | ਸਰਪੰਚ ਨੇ ਦੱਸਿਆ ਕਿ 21 ਸਤੰਬਰ ਨੂੰ ਸੱਦੀ ਗਈ ਗ੍ਰਾਮ ਸਭਾ 'ਚ ਭਾਰੀ ਗਿਣਤੀ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਗਈ, ਜਿਸ 'ਚ 7 ਅਹਿਮ ਮਤੇ ਪਾਸ ਕੀਤੇ ਗਏ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਪ੍ਰਵਾਸੀ ਹੋਵੇ ਜਾਂ ਪੰਜਾਬੀ ਪਿੰਡ 'ਚ ਜਿੰਨੇ ਵੀ ਕਿਰਾਏਦਾਰ ਹਨ, ਮਕਾਨ ਮਾਲਕ ਉਨ੍ਹਾਂ ਤੋਂ 15 ਅਕਤੂਬਰ 2025 ਤੱਕ ਮਕਾਨ ਖਾਲੀ ਕਰਵਾਉਣਗੇ | ਇਸ ਦੇ ਨਾਲ ਹੀ ਜਿਸ ਕੋਲ ਪੰਜਾਬ ਦੇ ਪੱਕੇ ਪਤੇ ਦਾ ਆਧਾਰ ਕਾਰਡ ਹੋਵੇਗਾ, ਪਿੰਡ ਵਿਚ ਉਸ ਨੂੰ ਹੀ ਦੁਕਾਨ ਕਿਰਾਏ 'ਤੇ ਦਿੱਤੀ ਜਾਵੇਗੀ, ਇਸਦੇ ਨਾਲ ਹੀ ਜੇਕਰ ਨਸ਼ਾ ਵੇਚਣ ਵਾਲੇ ਨਾ ਸੁਧਰੇ ਤਾਂ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਗਈ | ਇੱਕ ਹੋਰ ਅਹਿਮ ਮਤਾ ਜਿਸ ਵਿਚ ਦੁਕਾਨਦਾਰ ਪਲਾਸਟਿਕ ਦੇ ਲਿਫ਼ਾਫ਼ੇ ਦੀ ਵਰਤੋਂ ਨਹੀਂ ਕਰਨਗੇ ਅਤੇ 15 ਅਕਤੂਬਰ ਤੋਂ ਬਾਅਦ ਕਿਸੇ ਦੁਕਾਨਦਾਰ ਨੇ ਪਲਾਸਟਿਕ ਲਿਫ਼ਾਫ਼ੇ ਦੀ ਵਰਤੋਂ ਕੀਤੀ ਤਾਂ ਉਸ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ | ਗ੍ਰਾਮ ਸਭਾ 'ਚ ਇਹ ਮਤਾ ਵੀ ਪਾਸ ਕੀਤਾ ਕਿ ਜੇਕਰ ਕਿਸੇ ਵਿਅਕਤੀ ਦਾ ਪਿੰਡ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਹੈ ਤਾਂ ਉਹ ਆਪਣੇ ਆਪ ਉਸ ਨੰੂ ਛੱਡ ਦੇਵੇ | ਇਕ ਹੋਰ ਮਤਾ ਜਿਸ 'ਚ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਪਿੰਡ ਦਾ ਕੋਈ ਨੌਜਵਾਨ ਪਿੰਡ ਦੀ ਹੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਦਾ ਸਮੂਹ ਪਿੰਡ ਵਾਸੀਆਂ ਵਲੋਂ ਮੁਕੰਮਲ ਬਾਈਕਾਟ ਕੀਤਾ ਜਾਵੇਗਾ |


ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਂ ਮੁਹਿੰਮ ਤਹਿਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਕੇਂਦਰ ਵਲੋਂ ਜੀ. ਐਸ. ਟੀ. 'ਚ ਵੱਡੀ ਰਾਹਤ ਵਾਂਗ ਪੰਜਾਬ ਸਰਕਾਰ ਵੀ ਕੋਈ ਕੰਮ ਕਰਕੇ ਦਿਖਾਵੇ- ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।