16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਖੰਨਾ ਪੁਲਿਸ ਵਲੋਂ ਕਰੋੜਾਂ ਰੁਪਏ ਕੀਮਤ ਦੀ 1 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ

ਅਜੀਤ ਡੈਸਕ 24-09-2025
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐਸ. ਐਸ. ਪੀ. ਡਾ. ਜਯੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਨਸ਼ਾ ਮਾਰਕੀਟ ਵਿਚ ਕਰੋੜਾਂ ਰੁਪਏ ਦੀ ਕੀਮਤ ਦੀ 1 ਕਿੱਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਮਾਮਲੇ ਵਿਚ ਹੁਣ ਤੱਕ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ | ਐਸ. ਐਸ. ਪੀ. ਅਨੁਸਾਰ ਐਸ. ਪੀ. ਡੀ. ਪਵਨਜੀਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੰਨਾ ਪੁਲਿਸ ਵਲੋਂ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਵਿਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ | ਡੀ. ਐਸ. ਪੀ. ਪਾਇਲ ਹੇਮੰਤ ਮਲਹੋਤਰਾ ਅਤੇ ਇੰਸਪੈਕਟਰ ਅਕਾਸ਼ ਦੱਤ ਦੀ ਅਗਵਾਈ ਵਿਚ ਥਾਣੇਦਾਰ ਸੁਖਵੀਰ ਸਿੰਘ ਦੀ ਪੁਲਿਸ ਪਾਰਟੀ ਨੇ ਜਾਂਚ ਦੌਰਾਨ ਜੀ.ਟੀ. ਰੋਡ 'ਤੇ ਇਕ ਪੀ. ਆਰ. ਟੀ. ਸੀ. ਦੀ ਬੱਸ ਨੂੰ ਜਾਂਚ ਲਈ ਰੋਕਿਆ ਤਾਂ ਸ਼ੱਕ ਪੈਣ 'ਤੇ ਇਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਨੇ ਆਪਣਾ ਨਾਂਅ ਗੁਰਲਾਲ ਸਿੰਘ ਉਰਫ਼ ਗੋਰਾ ਵਾਸੀ ਡੱਲ ਥਾਣਾ ਖਾਲੜਾ ਜ਼ਿਲ੍ਹਾ ਤਰਨਤਾਰਨ ਦੱਸਿਆ | ਤਲਾਸ਼ੀ ਦੌਰਾਨ ਉਸ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ | ਹੋਰ ਪੁੱਛਗਿੱਛ 'ਤੇ ਮੁਹੰਮਦ ਇਰਸ਼ਾਦ ਵਾਸੀ ਸੋਡੀ ਪੀ. ਜੀ. ਬੱਡਮਾਜਰਾ ਥਾਣਾ ਬਲੋਗੀ ਜਿਲ੍ਹਾ ਐਸ. ਏ. ਐਸ. ਨਗਰ ਮੋਹਾਲੀ, ਦਵਿੰਦਰ ਸਿੰਘ ਵਾਸੀ ਖੇਮਕਰਨ ਮਸਤਗੜ੍ਹ, ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਅਤੇ ਲਵਪ੍ਰੀਤ ਸਿੰਘ ਨੂੰ ਵੀ ਮਾਮਲੇ ਵਿਚ ਨਾਮਜਦ ਕੀਤਾ ਗਿਆ | ਇਸ ਦਰਮਿਆਨ ਦਵਿੰਦਰ ਸਿੰਘ ਨੂੰ ਕਾਬੂ ਕਰ ਕੇ ਉਸ ਕੋਲੋਂ 705 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਮੁਹੰਮਦ ਇਰਸ਼ਾਦ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ | ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲੈ ਕੇ ਉਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਕੇਂਦਰ ਵਲੋਂ ਜੀ. ਐਸ. ਟੀ. 'ਚ ਵੱਡੀ ਰਾਹਤ ਵਾਂਗ ਪੰਜਾਬ ਸਰਕਾਰ ਵੀ ਕੋਈ ਕੰਮ ਕਰਕੇ ਦਿਖਾਵੇ- ਚੀਮਾ ਅਗਲੀ ਖ਼ਬਰ ਕਾਂਗਰਸ ਦੀ ਮਜ਼ਬੂਤੀ ਲਈ ਸ਼ੁਰੂ ਕੀਤੇ ਗਏ ਸੰਗਠਨ ਸਿਰਜਣ ਅਭਿਆਨ ਤਹਿਤ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।