28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਜਥੇ: ਸਰੌਦ ਦੀ ਅਗਵਾਈ ਹੇਠ ਪੰਥਕ ਅਕਾਲੀ ਲਹਿਰ ਵਲੋਂ 251 ਮੈਂਬਰੀ ਹਲਕਾ ਪੱਧਰੀ ਵਰਕਿੰਗ ਕਮੇਟੀ ਦਾ ਐਲਾਨ

ਅਜੀਤ ਡੈਸਕ 22-07-2025
ਮਲੌਦ, 21 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿਛਲੇ ਲੰਮੇ ਸਮੇਂ ਤੋਂ ਵਿਧਾਨ ਸਭਾ ਹਲਕਾ ਪਾਇਲ ਦੇ ਅੰਦਰ ਪੰਥਕ ਹਿੱਤਾਂ ਦੀ ਲੜਾਈ ਵਿੱਢ ਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਨਿਜ਼ਾਮ ਵਿਚ ਆਏ ਨਿਘਾਰ ਨੂੰ ਦੂਰ ਕਰਨ ਲਈ ਯਤਨਸ਼ੀਲ ਪੰਥਕ ਅਕਾਲੀ ਲਹਿਰ ਦੇ ਹਲਕਾ ਪਾਇਲ ਤੋਂ ਇੰਚਾਰਜ ਜਥੇ: ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਹੇਠ ਹਲਕਾ ਪੱਧਰੀ 251 ਮੈਂਬਰੀ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ | ਗੁਰਦੁਆਰਾ ਸ੍ਰੀ ਸਿੱਧਸਰ ਸਾਹਿਬ ਵਿਖੇ ਹੋਈ ਅਹਿਮ ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਜਥੇ: ਗੁਰਜੀਵਨ ਸਿੰਘ ਸਰੌਦ, ਸਾਬਕਾ ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ,ਸਾਬਕਾ ਸਰਪੰਚ ਬਲਦੇਵ ਸਿੰਘ ਜਰਗੜੀ, ਸਾਬਕਾ ਸਰਪੰਚ ਸਵਰਨਜੀਤ ਸਿੰਘ ਘੁਡਾਣੀ ਖੁਰਦ, ਸਾਬਕਾ ਸਰਪੰਚ ਬਲਵੰਤ ਸਿੰਘ ਕਿਸ਼ਨਪੁਰਾ, ਖੁਸ਼ਵੰਤ ਸਿੰਘ ਰੌਣੀ ਅਤੇ ਮਨਦੀਪ ਸਿੰਘ ਸੋਹੀਆਂ ਵਲੋਂ ਆਪਣੇ ਸੁਝਾਅ ਪੇਸ਼ ਕਰਦਿਆਂ ਆਖਿਆ ਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਆਦੇਸ਼ ਅਨੁਸਾਰ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੀ ਵਰਕਿੰਗ ਕਮੇਟੀ ਵਿਚ ਵੱਖੋ-ਵੱਖ ਪਿੰਡਾਂ ਤੋਂ 251 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਵਰਕਿੰਗ ਕਮੇਟੀ ਮੈਂਬਰਾਂ ਵਲੋਂ ਸੋਸ਼ਲ ਮੀਡੀਆ ਜਾਂ ਹੋਰ ਅਹੁਦੇਦਾਰਾਂ ਦੀ ਚੋਣ ਲਈ ਸਾਰੇ ਅਧਿਕਾਰ ਜਥੇ: ਸਰੌਦ ਨੂੰ ਦਿੱਤੇ ਹਨ | ਇਸ ਮੌਕੇ ਉਘੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਸਾਬਕਾ ਸਰਪੰਚ ਕਰਮ ਸਿੰਘ ਪੱਲਾ, ਸਾਬਕਾ ਮੈਂਬਰ ਬਲਾਕ ਸੰਮਤੀ ਸਰਬਜੀਤ ਸਿੰਘ ਧਮੋਟ ਕਲਾਂ, ਸਾਬਕਾ ਮੈਬਰ ਬਲਾਕ ਸੰਮਤੀ ਦਰਸ਼ਨ ਸਿੰਘ ਰੱਬੋਂ ਨੀਚੀ, ਚੇਅਰਮੈਨ ਗੁਰਪ੍ਰੀਤ ਸਿੰਘ ਬੇਰ ਕਲਾਂ, ਸਰਪੰਚ ਜਸਵੰਤ ਸਿੰਘ ਮਦਨੀਪੁਰ, ਸਰਪੰਚ ਗੁਰਦੀਪ ਸਿੰਘ ਪੱਲਾ, ਸਰਪੰਚ ਜਗਤਾਰ ਸਿੰਘ ਫ਼ਿਰੋਜ਼ਪੁਰ, ਸਾਬਕਾ ਸਰਪੰਚ ਹਰਮੇਸ਼ ਸਿੰਘ ਕਟਾਹਰੀ, ਸਾਬਕਾ ਸਰਪੰਚ ਦੀਸਪਾਲ ਸਿੰਘ ਜਗੇੜਾ, ਸਾਬਕਾ ਸਰਪੰਚ ਬਲਜੀਤ ਸਿੰਘ ਕਿਲਾ ਹਾਂਸ ਸਾਬਕਾ ਸਰਪੰਚ ਪਰਮਜੀਤ ਸਿੰਘ ਝੱਮਟ, ਸਾਬਕਾ ਸਰਪੰਚ ਜਸਵੰਤ ਸਿੰਘ ਧੌਲ ਖੁਰਦ, ਸਾਬਕਾ ਸਰਪੰਚ ਮੱਘਰ ਸਿੰਘ ਪੰਧੇਰ ਖੇੜੀ, ਸਾਬਕਾ ਸਰਪੰਚ ਸੁਰਜੀਤ ਸਿੰਘ ਮਿਆਨਾ, ਸਾਬਕਾ ਸਰਪੰਚ ਪਰਮਿੰਦਰ ਸਿੰਘ ਚਾਪੜਾ, ਸਾਬਕਾ ਸਰਪੰਚ ਜਤਿੰਦਰਪਾਲ ਸਿੰਘ ਲਸਾੜਾ, ਜਥੇਦਾਰ ਨਾਜ਼ਰ ਸਿੰਘ ਲਸਾੜਾ, ਸਾਬਕਾ ਕੌਂਸਲਰ ਹਰਭਜਨ ਸਿੰਘ ਸੰਦੀਲਾ, ਸਵਰਨ ਸਿੰਘ ਪ੍ਰਧਾਨ ਸਿੱਧਸਰ ਸਾਹਿਬ, ਜਸਵਿੰਦਰ ਸਿੰਘ ਜੱਸੀ ਕੁਲਾਹੜ, ਨੰਬਰਦਾਰ ਬਲਜੀਤ ਸਿੰਘ ਸੀਹਾਂ ਦੌਦ, ਨੰਬਰਦਾਰ ਹਰਮਨਜੀਤ ਸਿੰਘ ਘੁਡਾਣੀ ਕਲਾਂ, ਨੰਬਰਦਾਰ ਰਣਧੀਰ ਸਿੰਘ ਜੰਡਾਲੀ, ਨੰਬਰਦਾਰ ਕਸਮੀਰ ਸਿੰਘ ਬਰਮਾਲੀਪੁਰ, ਨੰਬਰਦਾਰ ਜਸਵੰਤ ਸਿੰਘ ਝੱਮਟ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਨੰਬਰਦਾਰ ਪਲਵਿੰਦਰ ਸਿੰਘ ਸੇਖਾ, ਨੰਬਰਦਾਰ ਪਿਰਥੀ ਸਿੰਘ ਮਲੌਦ ਰਣਵੀਰ ਸਿੰਘ ਰੋੜੀਆਂ ਮੀਤ ਪ੍ਰਧਾਨ ਸਹਿਕਾਰੀ ਸਭਾ, ਪੰਚ ਜਗਤਾਰ ਸਿੰਘ ਸਿਆੜ, ਪੰਚ ਜਸਵੰਤ ਸਿੰਘ ਸਿਹੋੜਾ, ਪੰਚ ਸੁਖਵਿੰਦਰ ਸਿੰਘ ਦੁਧਾਲ, ਨੰਬਰਦਾਰ ਦਰਸ਼ਨ ਸਿੰਘ ਜੰਡਾਲੀ, ਗੁਰਪ੍ਰੀਤ ਸਿੰਘ ਖ਼ਾਲਸਾ ਘਲੋਟੀ, ਦਰਸ਼ਨ ਸਿੰਘ ਜੋਗੀਮਾਜਰਾ, ਰਾਮ ਸਿੰਘ ਫ਼ੌਜੀ ਲਸਾੜਾ, ਮਨਜੀਤ ਸਿੰਘ ਘੁਡਾਣੀ ਕਲਾਂ, ਦਲਜੀਤ ਸਿੰਘ ਮੋਤੀ ਕੂਹਲੀ ਖ਼ੁਰਦ, ਸੁਖਪਾਲ ਸਿੰਘ ਆੜ੍ਹਤੀ ਜੀਰਖ, ਇੰਦਰਜੀਤ ਸਿੰਘ ਕੁਲਾੜ, ਪ੍ਰਧਾਨ ਪ੍ਰੀਤ ਸਿੰਘ ਜਰਗ, ਪ੍ਰਧਾਨ ਗੁਰਪ੍ਰੀਤ ਸਿੰਘ ਬਰਮਾਲੀਪੁਰ, ਪ੍ਰਧਾਨ ਜਸਵੰਤ ਸਿੰਘ ਜਰਗੜੀ, ਪ੍ਰਧਾਨ ਬਲਵਿੰਦਰ ਸਿੰਘ ਝੱਮਟ, ਪ੍ਰਧਾਨ ਅਮਰ ਸਿੰਘ ਮਾਹਪੁਰ, ਪ੍ਰਧਾਨ ਬਲਵਿੰਦਰ ਸਿੰਘ ਮਦਨੀਪੁਰ, ਪਟਵਾਰੀ ਜਸਵੰਤ ਸਿੰਘ ਧਮੋਟ ਕਲਾਂ, ਪਟਵਾਰੀ ਸੁਰਜੀਤ ਸਿੰਘ ਸਿਰਥਲਾ, ਮਨਜੀਤ ਸਿੰਘ ਸੀਹਾਂ ਦੌਦ ਗੋਲਡੀ ਮਕਸੂਦੜਾ, ਗੋਲਡੀ ਰਾਣੋ, ਜਸਵੀਰ ਸਿੰਘ ਗੋਸਲਾਂ, ਕਿਸਾਨ ਆਗੂ ਕੁਲਵੰਤ ਸਿੰਘ ਚੋਮੋ, ਰਾਜੀ ਮਕਸੂਦੜਾ, ਰਾਮਆਸਰਾ ਸਿੰਘ ਰੋੜੀਆਂ, ਸੁਰਿੰਦਰ ਸਿੰਘ ਵੇਰਕਾ ਮਲੌਦ, ਸ਼ਮਸ਼ੇਰ ਸਿੰਘ ਰਾਮਗੜ੍ਹ ਸਰਦਾਰਾਂ, ਮਾਸਟਰ ਹਰਵਿੰਦਰ ਸਿੰਘ ਉੱਚੀ ਦੌਦ, ਕੁਲਦੀਪ ਸਿੰਘ ਉਕਸੀ, ਪ੍ਰਧਾਨ ਰਣਵੀਰ ਸਿੰਘ ਰੋੜੀਆਂ, ਗੁਰਦੇਵ ਸਿੰਘ ਬੇਰ ਖੁਰਦ, ਬਹਾਦਰ ਸਿੰਘ ਸੋਮਲਖੇੜੀ, ਨਿੱਜੀ ਸਕੱਤਰ ਰਾਣਾ ਸੇਖਾ ਹਾਜ਼ਰ ਸਨ |
ਪਿਛਲੀ ਖ਼ਬਰ ਅਰਬਨ ਅਸਟੇਟ ਲਈ ਲੈਂਡ ਪੂਲਿੰਗ ਨੀਤੀ ਵਿਚ ਸਰਕਾਰ ਦਾ ਦੂਹਰਾ ਚਿਹਰਾ ਸਾਫ਼ ਝਲਕਦਾ-ਲੱਖਾ ਸਿਧਾਣਾ/ਕਾਮਰੇਡ ਜੋਧਾਂ ਅਗਲੀ ਖ਼ਬਰ ਖੰਨਾ ਤੋਂ ਸਮਰਾਲਾ ਤੋਂ ਰਾਹੋਂ ਰੋਡ ਨੂੰ ਜੋੜਨ ਵਾਲੀ ਮੁੱਖ ਸੜਕ ਦੀ ਹਾਲਤ ਖ਼ਰਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।