28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਅਰਬਨ ਅਸਟੇਟ ਲਈ ਲੈਂਡ ਪੂਲਿੰਗ ਨੀਤੀ ਵਿਚ ਸਰਕਾਰ ਦਾ ਦੂਹਰਾ ਚਿਹਰਾ ਸਾਫ਼ ਝਲਕਦਾ-ਲੱਖਾ ਸਿਧਾਣਾ/ਕਾਮਰੇਡ ਜੋਧਾਂ

ਅਜੀਤ ਡੈਸਕ 22-07-2025
ਸਮਰਾਲਾ, 21 ਜੁਲਾਈ (ਰਾਮ ਗੋਪਾਲ ਸੋਫਤ)-ਸਾਬਕਾ ਵਿਧਾਇਕ ਤਰਸੇਮ ਜੋਧਾਂ ਅਤੇ ਲੱਖਾਂ ਸਿਧਾਣਾ ਨੇ ਕਿਹਾ ਹੈ ਕਿ ਪੰਜਾਬ ਵਿਚ ਬਣਾਈਆਂ ਜਾਣ ਵਾਲੀਆਂ ਅਰਬਨ ਅਸਟੇਟ ਲਈ ਲੈਂਡ ਪੂਲਿੰਗ ਨੀਤੀ ਵਿਚ ਸਰਕਾਰ ਦਾ ਦੂਹਰਾ ਚਿਹਰਾ ਸਾਫ਼ ਝਲਕਦਾ ਹੈ¢ ਉਨ੍ਹਾਂ ਕਿਸਾਨਾਂ ਦੀਆਂ ਵਾਹੀਯੋਗ ਜ਼ਮੀਨਾਂ ਬਚਾਉਣ ਲਈ ਵੱਡੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ ਜਿਹੜੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਿੱਲੀ 'ਚ ਸਾਰੇ ਦੇਸ਼ ਦੀ ਲੜਾਈ ਜਿੱਤ ਕੇ ਆਏ ਹਨ ਕੇਵਲ ਤੇ ਕੇਵਲ ਉਹੀ ਇਸ ਦੀ ਅਗਵਾਈ ਕਰ ਸਕਣਗੀਆਂ | ਉਸ ਲਈ ਸਿਆਸੀ ਪਾਰਟੀਆਂ ਇਸ ਲੜਾਈ ਨੂੰ 2027 ਦੀਆਂ ਚੋਣਾਂ ਨਾਲ ਨਾ ਜੋੜਨ¢ ਕਾਮਰੇਡ ਜੋਧਾ ਅਤੇ ਲੱਖਾ ਸਿਧਾਣਾ ਅੱਜ ਇੱਥੋਂ ਨਜ਼ਦੀਕੀ ਪਿੰਡ ਬਾਲਿਓਾ ਵਿਖੇ ਪਿੰਡ ਦੀ ਪੂਲ ਕੀਤੀ ਜਾ ਰਹੀ 250 ਏਕੜ ਜ਼ਮੀਨ ਦੇਣ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦਾ ਸਮਰਥਨ ਕਰਨ ਲਈ ਪਹੁੰਚੇ ਸਨ¢ ਇਸ ਮੌਕੇ 'ਤੇ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਦੀ 44 ਹਜ਼ਾਰ ਏਕੜ ਜ਼ਮੀਨ 'ਤੇ ਸਰਕਾਰ ਸਿੱਧਾ ਕਬਜ਼ਾ ਕਰਨ ਜਾ ਰਹੀ ਹੈ¢ ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਈ ਜਾਵੇਗੀ | ਦੂਜੇ ਪਾਸੇ ਲੋਕਾਂ ਦੀਆਂ ਜ਼ਮੀਨਾਂ ਨੰਬਰ ਫਰੀਜ ਕੀਤੇ ਜਾ ਰਹੇ ਹਨ¢ ਅਧਿਕਾਰੀ ਕਹਿ ਰਹੇ ਹਨ ਕਿ ਇਸ 250 ਏਕੜ ਜ਼ਮੀਨ 'ਚ ਕੋਈ ਘਰ ਨਹੀਂ ਪਾ ਸਕਦੇ, ਜ਼ਮੀਨ ਵੇਚ ਨਹੀਂ ਸਕਦੇ ਕੋਈ ਲੋਨ-ਲਿਮਟ ਨਹੀਂ ਲੈ ਸਕਦੇ¢ ਹਰ ਸਾਲ ਜ਼ਮੀਨ ਘੱਟ ਰਹੀ ਹੈ, ਭੋਜਨ ਦੀ ਮੰਗ ਪੂਰੀ ਦੁਨੀਆਂ 'ਚ ਵਧ ਰਹੀ ਹੈ¢ ਇਸੇ ਕਰ ਕੇ 750 ਕਰੋੜ ਹੈਕਟੇਅਰ ਜ਼ਮੀਨ ਜਿਹੜੀ ਦੁਨੀਆਂ ਦੀਆਂ ਵੱਡੀਆਂ 10 ਕੰਪਨੀਆਂ ਕੋਲੇ ਚਲੀ ਗਈ ਹੈ ਅਤੇ ਦੁਨੀਆਂ ਦੀ 70 ਫ਼ੀਸਦੀ ਜਿਹੜੀ ਵਾਹੀਯੋਗ ਜ਼ਮੀਨ 12 ਪ੍ਰਤੀਸ਼ਤ ਵੱਡੇ ਘਰਾਣੇ ਕਾਬਜ਼ ਹੋ ਰਹੇ ਹਨ¢ ਆਖ਼ਰ ਪੰਜਾਬ ਦੀ ਜ਼ਮੀਨ 'ਤੇ ਵੀ ਉਹੀ ਹੋਣਾ ਹੈ¢ ਇਸ ਮੌਕੇ 'ਤੇ ਤਰਸੇਮ ਜੋਧਾਂ ਨੇ ਕਿਹਾ ਕਿ ਵਾਹੀਯੋਗ ਜ਼ਮੀਨਾਂ ਹੜੱਪਣ ਦਾ ਮਕਸਦ ਸਾਡੇ ਪੰਜਾਬ ਦੇ ਪਿੰਡ ਖ਼ਤਮ ਕਰਨਾ ਅਤੇ ਪੰਜਾਬ ਵਿਚੋਂ ਪੰਜਾਬੀਆਂ ਨੂੰ ਘੱਟ ਗਿਣਤੀ 'ਚ ਲੈ ਕੇ ਆਉਣਾ ਹੈ¢ ਉਨ੍ਹਾਂ ਕਿਹਾ ਕਿ ਇਸ ਦੇ ਭਗਵੰਤ ਮਾਨ ਨਹੀਂ ਹੈ, ਬਲਕਿ ਦਿੱਲੀ ਵਾਲੇ ਹਨ¢ ਉਨ੍ਹਾਂ ਕਿਹਾ ਕਿ ਇਹ ਮਸਲਾ ਕੱਲਾ ਕਿਸਾਨਾਂ ਜਾਂ ਇਕੱਲਾ ਖੇਤੀ ਦਾ ਨਹੀਂ ਬਲਕਿ ਪੰਜਾਬ ਦੇ ਵਜੂਦ ਦਾ ਹੈ | ਇਸ ਲਈ ਸਾਨੂੰ ਇਹਦੇ ਖ਼ਿਲਾਫ਼ ਇਕੱਠੇ ਹੋ ਕੇ ਲੜਨਾ ਚਾਹੀਦਾ¢ ਉਨ੍ਹਾਂ ਕਿਹਾ ਕਿ ਜ਼ਮੀਨਾਂ 'ਤੇ ਕੰਕਰੀਟ ਦੇ ਜੰਗਲ ਬਣਾਉਣ ਸਮੇਤ ਜਿਹੜੇ ਪੰਜਾਬ ਦੇ ਹੋਰ ਮਸਲੇ ਅਤੇ ਹਰ ਸਮੇਂ ਹੋ ਰਿਹਾ ਵਿਤਕਰਾ ਵਿਰੁੱਧ ਲੜੀ ਜਾਣ ਵਾਲੀ ਲੜਾਈ ਲਈ ਲੋਕਾਂ ਨੂੰ ਇਕੱਠੇ ਕਰ ਕੇ ਕੀਤੇ ਜਾਣ ਵਾਲੇ ਸੰਘਰਸ਼ ਦੀ ਅਗਵਾਈ ਕੇਵਲ ਤੇ ਕੇਵਲ ਉਹ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਦਿੱਲੀ ਦੇ ਵਿਚ ਸਾਰੇ ਦੇਸ਼ ਦੀ ਲੜਾਈ ਜਿੱਤ ਇਹ ਆਈਆਂ ਹਨ ਕਰ ਸਕਣਗੀਆਂ ਤੇ ਨਾਲ ਹੀ ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਬੇਨਤੀ ਕੀਤੀ ਕਿ ਉਹ ਥੋੜਾ ਜਿਹਾ ਰਹਿਮ ਕਰਨ ਤੇ ਇਸ ਸੰਘਰਸ਼ ਨੂੰ 27 ਦੀ ਚੋਣਾਂ ਨਾਲ ਨਾ ਜੁੜਨ¢ ਕਾਮਰੇਡ ਜੋਧਾਂ ਨੇ ਕਿਹਾ ਕਿ ਅਸੀਂ ਲੜਾਂਗੇ ਤੇ ਜਿੱਤਾਂਗੇ, ਹਰ ਹਰਬਾ ਜਿਹੜਾ ਸਾਡੇ ਸੰਘਰਸ਼ ਨੂੰ ਫ਼ੇਲ੍ਹ ਕਰਨ ਦਾ ਉਹ ਨੰੂ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ¢ ਇਸ ਮੌਕੇ 'ਤੇ ਪਿੰਡ ਬਾਲਿਓਾ ਦੇ ਵਾਸੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ¢

ਪਿਛਲੀ ਖ਼ਬਰ ਰਣਨੀਤੀ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ... ਅਗਲੀ ਖ਼ਬਰ ਜਥੇ: ਸਰੌਦ ਦੀ ਅਗਵਾਈ ਹੇਠ ਪੰਥਕ ਅਕਾਲੀ ਲਹਿਰ ਵਲੋਂ 251 ਮੈਂਬਰੀ ਹਲਕਾ ਪੱਧਰੀ ਵਰਕਿੰਗ ਕਮੇਟੀ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।