28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸ਼ਹੀਦ ਸੁਖਚੈਂਨਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਘੁਡਾਣੀ ਕਲ੍ਹਾਂ ਵਿਖੇ ਸਮਰਪਿਤ ਬੂਟਿਆਂ ਲੰਗਰ ਲਾਇਆ

ਅਜੀਤ ਡੈਸਕ 22-07-2025
ਰਾੜਾ ਸਾਹਿਬ, 21 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਕਾਰਗਿਲ ਸ਼ਹੀਦ ਸੁਖਚੈਂਨਦੀਪ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ ਪਿੰਡ ਘੁਡਾਣੀ ਕਲ੍ਹਾਂ ਵਿਖੇ ਅੱਜ ਉਨ੍ਹਾਂ ਦੀ 26ਵੀਂ ਸਾਲਾਨਾ ਬਰਸੀ ਨੂੰ ਸਮਰਪਿਤ 'ਜਜ਼ਬਾ ਕੱੁਝ ਕਰ ਦਿਖਾਉਣ ਦਾ' ਦੀ ਸਮੁੱਚੀ ਟੀਮ ਵੱਲੋਂ ਫਲਦਾਰ , ਛਾਂਦਾਰ ਅਤੇ ਵਿਰਾਸਤੀ ਬੂਟਿਆਂ ਦਾ ਲੰਗਰ ਲਗਾਇਆ ਗਿਆ | ਇਸ ਸਮੇਂ ਸੰਸਥਾ ਦੀ ਟੀਮ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਵਾਤਾਵਰਣ ਬਚਾਉ, ਪਾਣੀ'ਤੇ ਪੰਛੀ ਬਚਾਉ ਆਪਣਾ ਫ਼ਰਜ਼ ਨਿਭਾਉ ਹੈ | ਇਸ ਸਮੇਂ ਬਰਸੀ ਸਮਾਗਮ ਵਿਚ ਹਲਕਾ ਪਾਇਲ ਦੇ ਸਾਬਕਾ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਬਸੀ ਪਠਾਣਾਂ, ਸਰਪੰਚ ਗੁਰਿੰਦਰ ਸਿੰਘ, ਡਾ. ਰਾਵਿੰਦਰਪਾਲ ਸ਼ਰਮਾ, ਪ੍ਰਧਾਨ ਜਸਵੀਰ ਸਿੰਘ ਕੁੱਕੂ, ਡਾ. ਮਨਦੀਪ ਸ਼ਰਮਾ, ਜਿਲ੍ਹਾ ਮੀਤ ਪ੍ਰਧਾਨ ਯੂਥ ਕਾਂਗਰਸ ਮਹੇਸਇੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਬੰਤ ਸਿੰਘ ਘੁਡਾਣੀ, ਰਮਨਦੀਪ ਸਿੰਘ ਪੰਚ, ਲਵਪ੍ਰੀਤ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਸਤਿਨਾਮ ਸਿੰਘ, ਵੀਰਸੁਖਦੀਪ ਸਿੰਘ, ਹਰਮਨ ਸਿੰਘ, ਮਲਕੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਨ |
ਪਿਛਲੀ ਖ਼ਬਰ ਖੰਨਾ ਤੋਂ ਸਮਰਾਲਾ ਤੋਂ ਰਾਹੋਂ ਰੋਡ ਨੂੰ ਜੋੜਨ ਵਾਲੀ ਮੁੱਖ ਸੜਕ ਦੀ ਹਾਲਤ ਖ਼ਰਾਬ ਅਗਲੀ ਖ਼ਬਰ ਮੰਗਲੀ ਉੱਚੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।