28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮੰਗਲੀ ਉੱਚੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 22-07-2025
ਸਾਹਨੇਵਾਲ, 21 ਜੁਲਾਈ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਦੇ ਨਜ਼ਦੀਕ ਪਿੰਡ ਮੰਗਲੀ ਉੱਚੀ ਜ਼ਿਲ੍ਹਾ ਲੁਧਿਆਣਾ ਵਿਖੇ ਸਮੂਹ ਨਗਰ ਪੰਚਾਇਤ ਅਤੇ ਬੀਬੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ¢ ਤੀਆਂ ਦੇ ਤਿਉਹਾਰ ਦੇ ਵਿਚ ਮੁੱਖ ਮਹਿਮਾਨ ਐੱਸ. ਡੀ. ਐੱਮ. ਜਸਲੀਨ ਕੌਰ ਭੁੱਲਰ ਅਤੇ ਸਰਪੰਚ ਬੀਬੀ ਕੁਲਦੀਪ ਕੌਰ ਸਿਵੀਆ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ¢ ਇਸ ਮੌਕੇ ਜਿੱਥੇ ਬੀਬੀਆਂ ਵਲੋਂ ਪੰਜਾਬੀ ਗੀਤਾਂ ਦੇ ਉੱਪਰ ਡਾਂਸ, ਗਿੱਧਾ, ਭੰਗੜਾ ਪਾਇਆ ਗਿਆ | ਉੱਥੇ ਹੀ ਬੱਚਿਆਂ ਨੂੰ ਪੰਜਾਬੀ ਕਲਚਰ ਨਾਲ ਜੁੜੇ ਰਹਿਣ ਅਤੇ ਉਨ੍ਹਾਂ ਦੇ ਅੰਤਿਮ ਵਿਸ਼ਵਾਸ ਵਿਚ ਵਾਧਾ ਹੋਵੇ ਤੇ ਵੱਖ-ਵੱਖ ਗੇਮਾਂ ਵੀ ਕਰਵਾਈਆਂ ਗਈਆਂ¢ ਜਿਸ ਵਿਚ ਕੁਰਸੀ ਗੇਮ ਦੇ ਵਿਚ ਬੱਚਿਆਂ ਅਤੇ ਨੌਜਵਾਨ ਬੀਬੀਆਂ ਅਤੇ 60 ਸਾਲ ਤੋਂ ਉੱਪਰ ਦੀਆਂ ਬੀਬੀਆਂ ਨੇ ਇਸ ਗੇਮ ਦਾ ਆਨੰਦ ਮਾਣਿਆ ਅਤੇ ਜੇਤੂ ਰਹਿਣ ਵਾਲੀਆਂ ਬੀਬੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢
ਪਿਛਲੀ ਖ਼ਬਰ ਸ਼ਹੀਦ ਸੁਖਚੈਂਨਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਘੁਡਾਣੀ ਕਲ੍ਹਾਂ ਵਿਖੇ ਸਮਰਪਿਤ ਬੂਟਿਆਂ ਲੰਗਰ ਲਾਇਆ ਅਗਲੀ ਖ਼ਬਰ ਪੰਜਾਬ ਭੱਠਾ ਐਸੋਸੀਏਸ਼ਨ ਵਲੋਂ 24 ਜੁਲਾਈ ਨੰੂ ਮੀਟਿੰਗ 'ਚ ਜੋ ਫ਼ੈਸਲਾ ਲਿਆ ਜਾਵੇਗਾ, ਅਸੀਂ ਉਸ ਫ਼ੈਸਲੇ ਨਾਲ ਹੋਵਾਂਗੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।