ਸਾਹਨੇਵਾਲ, 21 ਜੁਲਾਈ (ਹਨੀ ਚਾਠਲੀ/ਅਮਰਜੀਤ ਸਿੰਘ ਮੰਗਲੀ)-ਅੱਜ ਸਾਹਨੇਵਾਲ ਕਸਬੇ ਵਿਚ ਜ਼ਿਲ੍ਹਾ ਲੁਧਿਆਣਾ ਇੱਟ ਭੱਠਾ ਮਾਲਕ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਲੁਧਿਆਣਾ ਇੱਟ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਹੋਈ | ਇਕੱਠੇ ਹੋਏ ਇੱਟ ਭੱਠਾ ਮਾਲਕਾਂ ਨੰੂ ਸੰਬੋਧਨ ਕਰਦਿਆਂ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇੱਟ ਭੱਠਾ ਮਾਲਕਾਂ ਨੰੂ ਪਿਛਲੇ ਲੰਬੇ ਸਮੇਂ ਤੋਂ ਪ੍ਰੇਸ਼ਾਨੀਆਂ ਵਿਚੋਂ ਲੰਘਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇੱਟ ਭੱਠਾ ਉਦਯੋਗ ਨੰੂ ਪ੍ਰਭਾਵਿਤ ਕਰ ਰਹੀਆਂ ਬਹੁਤ ਹੀ ਗੰਭੀਰ ਸਮੱਸਿਆਵਾਂ ਹਨ, ਜੋ ਸਾਡੇ ਕਾਰੋਬਾਰ 'ਤੇ ਬੁਰਾ ਅਸਰ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਅਖਿਲ ਭਾਰਤੀ ਇੱਟ ਭੱਠਾ ਮਾਲਕ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਨੰੂ ਅਪੀਲ ਕਰਾਂਗੇ ਕਿ ਉਹ ਸਾਡੇ ਮੱੁਦਿਆਂ ਨੰੂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਕੋਲ ਪਹੁੰਚਾਉਣ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜ਼ਮੀਨਾਂ ਦੀ ਮਹਿੰਗਾਈ ਕਾਰਨ ਮਿੱਟੀ ਦੀ ਭਾਰੀ ਘਾਟ ਅਤੇ ਭਾਅ ਵਧਣ ਕਾਰਨ ਭੱਠਾ ਉਦਯੋਗ ਦੀ ਲਾਗਤ ਵਿਚ ਕਾਫੀ ਵਾਧਾ ਹੋਇਆ ਹੈ | ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਦੇ ਕੋਲੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਕੋਲ ਕੋਲੇ ਉੱਤੇ ਜੀ. ਐੱਸ. ਟੀ. ਇਨਪੱੁਟ ਕਰੈਡਿਟ ਲਾਗੂ ਕਰਵਾਏ ਤਾਂ ਜੋ ਭੱਠਾ ਉਦਯੋਗ ਨੰੂ ਵਿੱਤੀ ਰਾਹਤ ਮਿਲ ਸਕੇ | ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ 24 ਜੁਲਾਈ ਨੰੂ ਮੁੱਲਾਂਪੁਰ ਵਿਖੇ ਹੋਣ ਜਾ ਰਹੀ ਪੰਜਾਬ ਭੱਠਾ ਐਸੋਸੀਏਸ਼ਨ ਦੀ ਮੀਟਿੰਗ ਤੱਕ ਜ਼ਿਲ੍ਹਾ ਲੁਧਿਆਣਾ ਦੇ ਇੱਟ ਭੱਠਾ ਮਾਲਕਾਂ ਵਲੋਂ ਆਪਣੇ ਆਪਣੇ ਇੱਟ ਵਾਲੇ ਭੱਠੇ ਬੰਦ ਰੱਖੇ ਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬ ਭੱਠਾ ਐਸੋਸੀਏਸ਼ਨ ਵਲੋਂ 24 ਜੁਲਾਈ ਨੰੂ ਮੀਟਿੰਗ 'ਚ ਜੋ ਫ਼ੈਸਲਾ ਲਿਆ ਜਾਵੇਗਾ ਅਸੀਂ ਉਸ ਫ਼ੈਸਲੇ ਨਾਲ ਸਹਿਮਤ ਹੋਵਾਂਗੇ | ਇਸ ਮੌਕੇ ਹਰਮੇਸ਼ ਮੋਹੀ ਪ੍ਰਧਾਨ ਪੰਜਾਬ ਭੱਠਾ ਮਾਲਕ ਐਸੋਸੀਏਸ਼ਨ, ਹਰਪਾਲ ਸਿੰਘ ਪ੍ਰਧਾਨ ਖੰਨਾ, ਕੁਲਦੀਪ ਸਿੰਘ ਖੱੁਲਰ ਪ੍ਰਧਾਨ ਸਮਰਾਲਾ, ਅਵਤਾਰ ਸਿੰਘ ਮਾਨ ਪੈਟਰਨ, ਹਰਦੀਪ ਸਿੰਘ ਸੋਖੀ ਜਨਰਲ ਸਕੱਤਰ, ਲਾਡੀ ਕਟਾਣੀ, ਬੱਬੂ ਬਿਰਦੀ ਸਾਹਨੇਵਾਲ, ਕੁਲਵੰਤ ਪੁਰੀ, ਕੇਵਲ ਕਿ੍ਸ਼ਨ ਅਰੋੜਾ ਕੈਸ਼ੀਅਰ, ਵਿਜੇ ਸ਼ਾਹੀ, ਜਗਦੀਪ ਸਿੰਘ ਜੱਗੀ ਪ੍ਰਧਾਨ ਰਾਏਕੋਟ ਤਹਿਸੀਲ, ਪਰਵੀਨ ਬੀ. ਆਰ., ਹਰਤੇਜ ਸਿੰਘ ਗਰਚਾ, ਗੋਪੀ ਰਾਜੋਆਣਾ, ਜਗਜੀਤ ਸੂਦ ਚੇਅਰਮੈਨ, ਪਿ੍ਤਪਾਲ ਸਿੰਘ ਪਨੇਸਰ, ਇੰਦਰਜੀਤ ਸਿੰਘ ਮੱੁਲਾਂਪੁਰ ਆਦਿ ਹਾਜ਼ਰ ਸਨ |