ਬੀਜਾ, 21 ਜੁਲਾਈ (ਕਸ਼ਮੀਰਾ ਸਿੰਘ ਬਗਲੀ) ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਸ੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ਕਮੇਟੀ ਮਾਛੀਵਾੜਾ ਨੇ ਇਲਾਕੇ ਦੇ ਮਹਾਂਦੇਵ ਭਗਤਾਂ ਦੇ ਸਹਿਯੋਗ ਨਾਲ ਪ੍ਰਾਚੀਨ ਮਹਾਂਦੇਵ ਮੰਦਰ ਪਾਇਲ ਤੋਂ ਚੱਲੀ ਪੈਦਲ ਯਾਤਰਾ ਦਾ ਕਸਬਾ ਬੀਜਾ ਵਿਖੇ ਸਥਿਤ ਇਲਾਕੇ ਦੀ ਧਰਾਨ ਸਵੀਟਸ਼ਾਪ ਦੇ ਮਾਲਕ ਜਸਪਾਲ ਸਿੰਘ ਕੁੱਕੂ ਦੀ ਅਗਵਾਈ ਹੇਠ ਪੈਦਲ ਯਾਤਰਾ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਮੰਦਰ ਦੇ ਸੇਵਾਦਾਰਾਂ ਵਲੋਂ ਹਰੇਕ ਸਾਲ ਪੈਦਲ ਯਾਤਰਾ ਦਾ ਆਰੰਭ ਕੀਤਾ ਹੋਇਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਉਦਮ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਧਰਾਨ ਸਵੀਟ ਸ਼ਾਪ ਦੇ ਮਾਲਕ ਕੁੱਕੂ ਰੂਪਾ ਨੂੰ ਭਗਤਾਂ ਲਈ ਕੇਲੇ, ਦੁੱਧ ਦਾ ਲੰਗਰ ਲਗਾਉਣ ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਕਿਹਾ ਕਿ ਇਹ ਸੇਵਾਦਾਰ ਹਰੇਕ ਸਾਲ ਮਹਾਂਦੇਵ ਦੇ ਲੰਗਰ ਲਗਾ ਰਹੇ ਹਨ | ਵੱਡੀ ਤਾਦਾਦ ਵਿਚ ਪੈਦਲ ਯਾਤਰਾ ਮਹਾਦੇਵ ਮੰਦਰ ਪਾਇਲ ਤੋਂ ਜਲ ਲੈ ਕੇ ਮਾਛੀਵਾੜਾ ਲਈ ਰਵਾਨਾ ਹੋਏ | ਇਸ ਮੌਕੇ ਕੁਲਭੂਸ਼ਨ ਕੁਮਾਰ, ਅਨਿਲ ਸ਼ਰਮਾ, ਪੁਸ਼ਕਰ ਸ਼ਰਮਾ, ਰਿਕੀ, ਚਿਨੂ, ਕਪਿਲ ਅਰੋੜਾ, ਅਮਿਤ ਕੁਮਾਰ, ਸਤਵਿੰਦਰ ਸਿੰਘ ਗਰੇਵਾਲ ਬੀਜਾ, ਸੋਭਤ ਕੁਮਾਰ, ਅਮਿਤ ਕੁਮਾਰ, ਦਕਸ਼ ਕੁਮਾਰ, ਰਾਜ ਕੁਮਾਰ, ਵਿਨੈ, ਜਸਪਾਲ ਸਿੰਘ, ਰਣਧੀਰ ਸਿੰਘ ਧੀਰਾ, ਦਲਜੀਤ ਸਿੰਘ ਬਿੱਲਾ, ਅਮਨਜੋਤ ਸਿੰਘ ਧਰਾਨ, ਜਿੰਦਰ ਸਿੰਘ ਬਗਲੀ, ਭਿੰਦਰ ਕੁਮਾਰ, ਰੌਸ਼ਨ ਕੁਮਾਰ, ਰਿੰਕੂ, ਚੰਦਰ ਸ਼ੇਖਰ, ਅਸ਼ੋਕ ਕੁਮਾਰ, ਰਕੇਸ਼ ਕੁਮਾਰ, ਮਨਜੀਤ ਸਿੰਘ ਆਦਿ ਸੇਵਾਦਾਰ ਨੇ ਬਾਖ਼ੂਬੀ ਨਾਲ ਲੰਗਰ ਦੀ ਸੇਵਾ ਨਿਭਾਈ |