ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਦੀ ਮਹੀਨੇਵਾਰ ਸਭਾ
ਅਜੀਤ ਡੈਸਕ
22-07-2025
ਮੁੱਖ ਸਕੱਤਰ ਮਾ. ਮਨਮੋਹਨ ਸਿੰਘ ਨੇ ਸਭਾ ਵਿਚ ਪੁੱਜੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕੌਂਸਲ ਵੱਲ ਪਿਛਲੇ 25 ਸਾਲਾਂ ਤੋਂ ਸਮਾਜ ਅਤੇ ਸੀਨੀਅਰ ਸਿਟੀਜ਼ਨ ਦੀ ਭਲਾਈ ਲਈ ਕੀਤੇ ਕੰਮਾਂ ਤੇ ਚਾਨਣਾ ਪਾਇਆ | ਵਿੱਤ ਸਕੱਤਰ ਗੁਰਦੀਪ ਕੁਮਾਰ ਪੁਰੀ ਨੇ ਆਪਣੇ ਵਿਚਾਰ ਸਾਂਝੇ ਕੀਤੇ | ਬ੍ਰਜ ਮੋਹਨ ਸ਼ਰਮਾ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਕੌਂਸਲ ਵਿਚ ਨਵੇਂ ਬਣੇ ਮੈਂਬਰ ਬੀਰਬਲ ਵਰਮਾ ਅਤੇ ਐਸ. ਜੇ ਸ਼ਰਮਾ ਅਤੇ ਰਾਮ ਸਰੂਪ ਵਿੱਗ, ਮੋਹਣ ਲਾਲ ਉਪਲ ਦਾ ਕੌਂਸਲ ਵਲੋਂ ਧੰਨਵਾਦ ਕੀਤਾ | ਡਾ. ਮਨਮੋਹਨ ਸਿੰਘ ਨੇ ਗ਼ਜ਼ਲਾਂ ਪੇਸ਼ ਕੀਤੀਆਂ, ਕੰਵਲਨੈਨ ਸਿੰਘ, ਨਰੇਸ਼ ਜੇਠੀ, ਨਰੇਸ਼ ਵਿੱਗ, ਨੇ ਆਪਣੇ ਢੰਗ ਨਾਲ ਸਭਾ ਵਿਚ ਪੁੱਜੇ ਮੈਂਬਰਾਂ ਦਾ ਮਨੋਰੰਜਨ ਕੀਤਾ | ਸਭਾ ਵਿਚ ਪ੍ਰਧਾਨ ਐਡ. ਪਰਮਜੀਤ ਸਿੰਘ ਖੁਰਾਨਾ, ਜਸਵੰਤ ਸਿੰਘ, ਮਨੋਹਰ ਲਾਲ ਵਿੱਜ, ਐਸ. ਸੀ. ਸੁਖਦੇਵ ਮਿੱਢਾ, ਨਰਿੰਦਰ ਧਮੀਜਾ, ਗੁਲਜਾਰੀ ਲਾਲ, ਕੇਵਲ ਕ੍ਰਿਸ਼ਨ, ਕੇਸ਼ਵ ਕੁਮਾਰ, ਸੁਰਿੰਦਰ ਪਾਲ ਸ਼ਰਮਾ, ਓਮ ਪ੍ਰਕਾਸ਼ ਕੁਮਾਰ, ਗਿਆਨ ਚੰਦ ਸ਼ਰਮਾ, ਨਰਿੰਦਰ ਸਿੰਘ ਲੋਟੇ, ਆਰ. ਸੀ. ਢੀਂਗਰਾ, ਦਿਨੇਸ਼ ਮੋਦਗਿੱਲ ਅਤੇ ਹੋਰ ਮੈਂਬਰ ਹਾਜ਼ਰ ਸਨ | ਇਸ ਮੌਕੇ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਮੀਤ ਪ੍ਰਧਾਨ ਨੇ 15 ਅਗਸਤ ਤੱਕ ਸਭਾ ਨੂੰ ਵਿਰਾਮ ਦਿੱਤਾ |