28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਅਕਾਲੀ ਦਲ ਵਾਰਿਸ ਪੰਜਾਬ ਵਲੋਂ ਮਲੌਦ ਬਲਾਕ ਦੇ ਪਿੰਡ ਚੋਮੋਂ ਤੇ ਬੇਰ ਕਲਾਂ ਵਿਚ 11-11 ਮੈਂਬਰੀ ਇਕਾਈਆਂ ਗਠਿਤ <br/>

ਅਜੀਤ ਡੈਸਕ 22-07-2025
ਮਲੌਦ, 21 ਜੁਲਾਈ (ਸਹਾਰਨ ਮਾਜਰਾ)-ਪੰਜਾਬ ਦੇ ਆਰਥਿਕ ਹਾਲਾਤ ਬੁਰੀ ਤਰ੍ਹਾਂ ਹਾਸ਼ੀਏ ਤੇ ਜਾ ਚੁੱਕੇ ਹਨ ਅਤੇ ਹਰ ਪਾਸੇ ਨਿਰਾਸ਼ਤਾ ਤੇ ਅਰਾਜਕਤਾ ਦਾ ਮਾਹੌਲ ਹੈ, ਦੂਜੇ ਪਾਸੇ ਸੂਬੇ ਵਿਚ ਅਪਰਾਧੀਆਂ ਦਾ ਰਾਜ ਚੱਲ ਰਿਹਾ ਹੈ | ਆਪ ਸਰਕਾਰ ਲੋਕਾਂ ਨੂੰ ਚੰਗਾ ਸ਼ਾਸਨ ਦੇਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ | ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਦੀ ਚੋਣ ਕਰਕੇ ਆਪਣਾ ਆਉਣ ਵਾਲਾ ਭਵਿੱਖ ਤੈਅ ਕਰਨ | ਇਹ ਟਿੱਪਣੀ ਸ਼੍ਰੋਮਣੀ ਦਲ ਵਾਰਸ ਪੰਜਾਬ ਦੇ ਮੈਂਬਰ ਭਰਤੀ ਕਮੇਟੀ ਪੰਜਾਬ ਅਤੇ ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਅਬਜ਼ਰਵਰ ਸੰਦੀਪ ਸਿੰਘ ਰੁਪਾਲੋਂ ਨੇ ਪਾਰਟੀ ਦੇ ਜਥੇਬੰਦ ਨੂੰ ਢਾਂਚੇ ਨੂੰ ਮਜ਼ਬੂਤ ਕਰਨ ਲਈ ਬਲਾਕ ਮਲੌਦ ਦੇ ਪਿੰਡ ਚੋਮੋ ਅਤੇ ਬੇਰ ਕਲਾਂ ਵਿਖੇ ਇਕਾਈਆਂ ਗਠਿਤ ਕਰਨ ਸਮੇਂ ਕੀਤੀ | ਉਨ੍ਹਾਂ ਕਿਹਾ ਕਿ ਪਾਰਟੀ ਦੇ ਜ਼ਿਲ੍ਹਾ ਅਬਜ਼ਰਵਰ ਪਿ੍ਥੀਪਾਲ ਸਿੰਘ ਬਟਾਲਾ ਦੇ ਨਿਰਦੇਸ਼ਾਂ ਮੁਤਾਬਿਕ ਹਰ ਵਰਗ ਨੂੰ ਪਾਰਟੀ ਨਾਲ ਜੋੜਨ ਦੇ ਲਈ ਪਿੰਡ ਪਿੰਡ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਪਾਰਟੀ ਮੁਖੀ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦਾ ਉਦੇਸ਼ ਘਰ ਘਰ ਤੱਕ ਪਹੁੰਚਾਉਣ ਦੇ ਲਈ ਮੁਹਿੰਮ ਵਿੱਢੀ ਗਈ ਹੈ | ਜਿਸ ਨੂੰ ਪਿੰਡਾਂ ਵਿਚ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਹਰ ਵਰਗ ਦੇ ਲੋਕ ਪਾਰਟੀ ਦੇ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਜਾਣ ਚੁੱਕੇ ਹਨ | ਕਿ ਪੰਜਾਬ ਦੀ ਬਰਬਾਦੀ ਵਿਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੱਡਾ ਯੋਗਦਾਨ ਹੈ | ਉੱਥੇ ਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਆ ਤਾਂ ਖੇਤਰੀ ਪਾਰਟੀ ਦੇ ਨਾਲ ਜੁੜਨਾ ਪਵੇਗਾ | ਇਹੀ ਇੱਕੋ ਇੱਕ ਰਸਤਾ ਹੈ ਅਕਾਲੀ ਦਲ ਵਾਰਸ ਪੰਜਾਬ ਨਾਲ ਜੁੜ ਕੇ ਪੰਜਾਬ ਦੀ ਜ਼ੁਬਾਨੀ ਅਤੇ ਭਵਿੱਖ ਨੂੰ ਸਵਾਰ ਸਕਦੇ ਹਾਂ | ਜਥੇਬੰਦੀ ਵੱਲੋਂ ਪਿੰਡ ਚੋਮੋਂ ਦੀ 11 ਮੈਂਬਰੀ ਕਮੇਟੀ ਅਤੇ ਇਸੇ ਤਰ੍ਹਾਂ ਪਿੰਡ ਬੇਰ ਕਲਾਂ ਦੀ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਰਨੈਲ ਸਿੰਘ ਬਰਮਾਲੀਪੁਰ, ਬਲਾਕ ਮਲੌਦ ਦੇ ਇੰਚਾਰਜ ਬਲਵਿੰਦਰ ਸਿੰਘ ਬਿੱਲੂ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਮਾ. ਹਰਦੇਵ ਸਿੰਘ ਮਦਨੀਪੁਰ, ਬੁੱਧ ਸਿੰਘ ਮਦਨੀਪੁਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਦੋਵਾਂ ਪਿੰਡਾਂ ਵਿਚੋਂ ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਚਰਨਜੀਤ ਸਿੰਘ, ਜੈਪਾਲ ਸਿੰਘ, ਨਿਰਭੈ ਸਿੰਘ, ਜਸਪ੍ਰੀਤ ਸਿੰਘ, ਬਲਵਿੰਦਰ ਕੌਰ ਮੈਂਬਰ ਚੁਣਗੇ ਅਤੇ ਪਿੰਡ ਬੇਰ ਕਲਾਂ ਦੇ ਰਣਧੀਰ ਸਿੰਘ ਧੀਰਾ, ਬੂਟਾ ਸਿੰਘ, ਤਰਲੋਚਨ ਸਿੰਘ, ਜੋਗਾ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ, ਜਸਪ੍ਰੀਤ ਸਿੰਘ, ਜਗਰੂਪ ਸਿੰਘ, ਵਰਿੰਦਰਜੀਤ ਸਿੰਘ, ਅਮਰੀਕ ਸਿੰਘ ਮੈਂਬਰ ਚੁਣੇ ਗਏ |

ਪਿਛਲੀ ਖ਼ਬਰ ਟਰੱਕ-ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ, ਚਾਲਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਮਹਾਂਦੇਵ ਮੰਦਰ ਪਾਇਲ ਤੋਂ ਮਾਛੀਵਾੜਾ ਲਈ ਸਾਵਣ ਮਹੀਨੇ ਦੇ ਪੈਦਲ ਯਾਤਰਾ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।