ਮਲੌਦ, 21 ਜੁਲਾਈ (ਦਿਲਬਾਗ ਸਿੰਘ ਚਾਪੜਾ)- ਪਿੰਡ ਬਾਬਰਪੁਰ ਦੇ ਨੌਜਵਾਨ ਗਾਇਕ ਆਤਮਾ ਸੰਧੂ ਵੱਲੋਂ ਗਾਏ ਧਾਰਮਿਕ ਗੀਤ 'ਸ਼ੁਕਰਾਨਾ' ਨੂੰ ਸ੍ਰੋਤਿਆ ਵੱਲੋਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲ ਰਿਹਾ ਹੈ | ਜਾਣਕਾਰੀ ਦਿੰਦਿਆਂ ਗਾਇਕ ਆਤਮਾ ਸੰਧੂ ਨੇ ਦੱਸਿਆ ਕਿ ਇਸ ਗੀਤ ਨੂੰ ਸੰਧੂ ਰਿਕਾਰਡ ਕੰਪਨੀ ਵੱਲੋਂ ਆਪਣੇ ਚੈਨਲ 'ਤੇ ਰਲੀਜ਼ ਕੀਤਾ ਗਿਆ ਹੈ | ਜਿਸ ਨੂੰ ਗੀਤਕਾਰ ਵਿੱਕੀ ਬੱਸੀ ਪਠਾਣਾ ਵੱਲੋਂ ਲਿਖਿਆ ਗਿਆ ਹੈ ਅਤੇ ਸੰਗੀਤ ਐਸ. ਕੇ. ਰਾਜੀ ਨੇ ਦਿੱਤਾ ਹੈ ਅਤੇ ਵੀਡੀਓ ਹਰਪ੍ਰੀਤ ਸਿੰਘ ਵਾਲੀਆ ਵੱਲੋਂ ਐਡਿਟ ਕੀਤੀ ਗਈ ਹੈ | ਉਨ੍ਹਾਂ ਇਸ ਗੀਤ ਲਈ ਸਹਿਯੋਗ ਦੇਣ ਤੇ ਨਰਦੀਪ ਸਿੰਘ, ਉਸਤਾਦ ਬਲਵਿੰਦਰ ਸਿੰਘ, ਪਰਵਿੰਦਰ ਬਿਲੰਗ ਕੈਨੇਡਾ, ਗਿਆਨੀ ਬਲਵਿੰਦਰ ਸਿੰਘ ਰੋੜੀਆਂ, ਸਤਬੀਰ ਸਿੰਘ ਦੀਨਾ ਸਾਹਿਬ ਆਦਿ ਦਾ ਧੰਨਵਾਦ ਕੀਤਾ |