ਖੰਨਾ, 21 ਜੁਲਾਈ (ਹਰਜਿੰਦਰ ਸਿੰਘ ਲਾਲ)-ਏ.ਐੱਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ, ਜੋ ਕਿ ਸੱਤ ਸਕੂਲ ਅਤੇ ਕਾਲਜ ਚਲਾਉਂਦੀ ਹੈ, ਦੇ ਚੇਅਰਮੈਨ ਅਤੇ ਜਨਰਲ ਸਕੱਤਰ ਵਿਚ ਟਕਰਾਅ ਚਰਚਾ ਵਿਚ ਹੈ | ਸੱਤਾਧਾਰੀ ਪ੍ਰਗਤੀਸ਼ੀਲ ਪੈਨਲ ਦੇ ਚੇਅਰਮੈਨ ਅਤੇ ਜਨਰਲ ਸਕੱਤਰ ਆਹਮੋ-ਸਾਹਮਣੇ ਨਜ਼ਰ ਆਏ | ਜਨਰਲ ਸਕੱਤਰ ਰਾਜੇਸ਼ ਡਾਲੀ ਵੱਲੋਂ ਰੱਦ ਐਲਾਨੇ ਗਏ ਪ੍ਰਸਤਾਵਾਂ ਬਾਰੇ, ਚੇਅਰਮੈਨ ਵਿਜੇ ਡਾਇਮੰਡ ਨੇ ਕਿਹਾ ਕਿ ਜਨਰਲ ਸਕੱਤਰ ਕੋਲ ਪ੍ਰਸਤਾਵ ਨੂੰ ਰੱਦ ਕਰਨ ਦਾ ਅਧਿਕਾਰ ਨਹੀਂ ਹੈ | ਚੇਅਰਮੈਨ ਵਿਜੈ ਡਾਇਮੰਡ ਨੇ ਕਿਹਾ ਕਿ ਮੈਂ ਅੱਜ ਸਕੂਲ ਵਿਚ ਜਾ ਕੇ ਪ੍ਰੋਸੀਡਿੰਗ ਵਾਲਾ ਰਜਿਸਟਰ ਮੰਗਿਆ ਤਾਂ ਮੈਨੂੰ ਕਿਹਾ ਗਿਆ ਕਿ ਉਹ ਜਨਰਲ ਸਕੱਤਰ ਲੈ ਗਏ ਹਨ | ਇਸ ਤੇ ਮੈਂ ਆਪਣੀਆਂ ਪ੍ਰੋਸੀਡਿੰਗਜ਼ ਸਕੂਲ ਵਿਚ ਦੇ ਕੇ ਉਸ ਦੀ ਰਸੀਦ ਲੈ ਲਈ | ਉਨ੍ਹਾਂ ਕਿਹਾ ਕਿ ਵੋਟਰਾਂ ਵੱਲੋਂ ਭੇਜੇ ਗਏ ਕੁੱਲ 9 ਪ੍ਰਸਤਾਵ ਜਨਰਲ ਸਕੱਤਰ ਰਾਜੇਸ਼ ਡਾਲੀ ਨੂੰ ਪ੍ਰਸਤਾਵ ਨੂੰ ਰੱਦ ਕਰਨ ਦਾ ਅਧਿਕਾਰ ਨਹੀਂ ਹੈ | ਪਰ ਰਾਜੇਸ਼ ਡਾਲੀ ਨੇ ਕਿਹਾ ਕਿ ਕੱਲ੍ਹ ਜਨਰਲ ਇਜਲਾਸ ਦੀ ਮੀਟਿੰਗ ਦੀ ਪੂਰੀ ਵੀਡੀਓ ਗਰਾਫ਼ੀ ਹੋਈ ਹੈ ਤੇ ਇਹ ਪ੍ਰਸਤਾਵ ਬਹੁਗਿਣਤੀ ਮੈਂਬਰਾਂ ਨੇ ਰੱਦ ਕੀਤੇ ਹਨ | ਇਸ ਲਈ ਚੇਅਰਮੈਨ ਵਲੋਂ ਹੁਣ ਕੋਈ ਪ੍ਰਸਤਾਵ ਪ੍ਰਵਾਨ ਕਰਨ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ |