ਹੰਬੜਾਂ, 21 ਜੁਲਾਈ (ਮੇਜਰ ਹੰਬੜਾਂ)-ਕਸਬਾ ਹੰਬੜਾਂ ਦੀ ਖੇਡ ਗਰਾਊਾਡ ਵਿਖੇ ਕਬੱਡੀ ਖਿਡਾਰੀ ਸਵ: ਕਸ਼ਮੀਰ ਸਿੰਘ ਜੱਗੂ ਦੀ ਨਿੱਘੀ ਯਾਦ ਵਿਚ ਜੱਗੂ ਖੇਡ ਕਲੱਬ ਹੰਬੜਾਂ ਦੇ ਪ੍ਰਧਾਨ ਜਸਵੀਰ ਸਿੰਘ ਨਾਨੂੰ ਅਤੇ ਹੋਰ ਪ੍ਰਬੰਧਕਾਂ ਦੀ ਅਗਵਾਈ ਹੇਠ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਵਿਚ ਭਾਰ ਵਰਗ 75 ਕਿੱਲੋ, 65 ਕਿੱਲੋ, 52 ਕਿੱਲੋ ਅਤੇ 35 ਕਿੱਲੋ ਵਰਗ ਦੇ ਕਬੱਡੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਦਰਜਨਾਂ ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਵਿਚ ਕਾਂਗਰਸ ਦੇ ਸੂਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਰਪ੍ਰਸਤ ਤੇਜਾ ਸਿੰਘ ਗਿੱਲ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਪੰਚ ਅਵਤਾਰ ਸਿੰਘ ਭੰਦੋਲ, ਪੰਚ ਜਗਦੀਸ਼ ਕੌਰ, ਪੰਚ ਕੁਲਵਿੰਦਰ ਸਿੰਘ ਕਿੰਦਾ, ਪੰਚ ਸੁਖਜੀਤ ਸਿੰਘ ਬਾਠ, ਸਾਬਕਾ ਪੰਚ ਹਰਪਾਲ ਸਿੰਘ ਮੈਲਡੇ, ਜਸਪਾਲ ਸਿੰਘ ਪਾਲੀ, ਸਾਬਕਾ ਪੰਚ ਜਸਪਾਲ ਸਿੰਘ ਪਾਲਾ, ਜਗਦੇਵ ਸਿੰਘ ਸੋਨੀ ਧਾਲੀਵਾਲ, ਰਣਵੀਰ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਪ੍ਰਧਾਨ ਹੰਬੜਾਂ ਨੇ ਕਿਹਾ ਕਿ ਖੇਡਾਂ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ 'ਚ ਸਹਾਈ ਹੁੰਦੀਆਂ ਹਨ ਉੱਥੇ ਨੌਜਵਾਨਾਂ ਨੂੰ ਤੰਦਰੁਸਤ ਰੱਖਦੀਆਂ ਹਨ, ਜਿਸ ਲਈ ਅਜਿਹੇ ਖੇਡ ਮੁਕਾਬਲੇ ਕਰਵਾਏ ਜਾਣਾ ਖੇਡ ਕਲੱਬ ਦਾ ਸ਼ਲਾਘਾਯੋਗ ਕਦਮ ਹੈ | ਇੰਨ੍ਹਾਂ ਖੇਡ ਮੁਕਾਬਲਿਆਂ 'ਚ 75 ਕਿੱਲੋ ਵਰਗ ਵਿਚ ਮੰਡਿਆਣੀ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੱਦੋਵਾਲ ਦੀ ਟੀਮ ਨੇ ਦੂਜਾ ਸਥਾਨ, 65 ਕਿੱਲੋ ਵਰਗ ਵਿਚ ਜੱਗੂ ਖੇਡ ਕਲੱਬ ਹੰਬੜਾਂ ਨੇ ਪਹਿਲਾ ਅਤੇ ਭੱਠਾਧੂਹਾ ਨੇ ਦੂਜਾ ਸਥਾਨ ਹਾਸਲ ਕੀਤਾ, 52 ਕਿੱਲੋ ਵਰਗ 'ਚ ਇਯਾਲੀ ਨੇ ਪਹਿਲਾ ਅਤੇ ਜੱਗੂ ਖੇਡ ਕਲੱਬ ਹੰਬੜਾਂ ਨੇ ਦੂਜਾ ਸਥਾਨ ਅਤੇ 35 ਕਿੱਲੋ ਵਰਗ 'ਚ ਜੱਗੂ ਖੇਡ ਕਲੱਬ ਏ ਨੇ ਪਹਿਲਾ ਅਤੇ ਜੱਗੂ ਖੇਡ ਕਲੱਬ ਬੀ ਨੇ ਦੂਸਰਾ ਸਥਾਨ ਹਾਸਲ ਕੀਤਾ | ਇੰਨ੍ਹਾਂ ਜੇਤੂ ਰਹੀਆਂ ਟੀਮਾਂ ਨੂੰ ਪ੍ਰਧਾਨ ਹੰਬੜਾਂ, ਸਰਪ੍ਰਸਤ ਗਿੱਲ, ਸਾਬਕਾ ਸਰਪੰਚ ਜੱਗਾ ਭੰਦੋਲ, ਸਾਬਕਾ ਸਰਪੰਚ ਕਲੇਰ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਯੂਥ ਪ੍ਰਧਾਨ ਹੈਰੀ ਗਿੱਲ ਵਲੋਂ ਜੇਤੂ ਟੀਮਾਂ ਨੂੰ ਨਕਦ ਰਾਸ਼ੀ, ਦੇਸੀ ਘਿਉ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਪ੍ਰਧਾਨ ਨਾਨੂੰ ਨੇ ਪ੍ਰਧਾਨ ਹੰਬੜਾਂ, ਚੰਨਾਂ ਅਮਰੀਕਾ, ਭੂਰੀ ਅਮਰੀਕਾ, ਮੁੰਨਾਂ ਫਰਾਂਸ, ਮਿੰਟੂ ਅਮਰੀਕਾ, ਲੱਕੀ ਅਮਰੀਕਾ ਸਮੇਤ ਹੋਰ ਪਤਵੰਤਿਆਂ ਦਾ ਟੂਰਨਾਮੈਂਟ'ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਗੋਸਾ, ਮਨਜਿੰਦਰ ਸਿੰਘ ਘੈਂਟ, ਜੌਨੀ ਵਿਰਕ, ਖ਼ਜ਼ਾਨਚੀ ਚਮਕੌਰ ਸਿੰਘ, ਮੁੱਖ ਪ੍ਰਬੰਧਕ ਮਨਪ੍ਰੀਤ ਸਿੰਘ ਚੰਨੀ, ਲਵੀ, ਗੋਰਾ, ਜੱਸਾ, ਵਿੱਕੀ ਹੰਬੜਾਂ, ਬਿੱਲਾ ਰੌਲੀਆਂ, ਕੋਚ ਬਚਿੱਤਰ ਸਿੰਘ, ਜੋਗਿੰਦਰ ਸਿੰਘ ਹੰਬੜਾਂ, ਪ੍ਰਧਾਨ ਗੁਰਚਰਨ ਸਿੰਘ, ਨਿੱਕਾ ਸੁਧਾਰੀਆ, ਕਾਲਾ ਢਾਹਾ, ਮੋਹਣ ਸਿੰਘ ਔਲਖ, ਗੁਰਦਿੱਤ ਸਿੰਘ ਨਿੱਕਾ ਸਮੇਤ ਹੋਰ ਖਿਡਾਰੀ ਵੀ ਮੌਜੂਦ ਸਨ |