28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸੰਤ ਬੇਰ ਕਲਾਂ ਵਾਲਿਆਂ ਵਲੋਂ ਧਰਮ ਪ੍ਰਚਾਰ ਲਹਿਰ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਥਾਵਾਂ 'ਤੇ ਕਥਾ ਕੀਰਤਨ

ਅਜੀਤ ਡੈਸਕ 22-07-2025
ਮਲੌਦ, 21 ਜੁਲਾਈ (ਸਹਾਰਨ ਮਾਜਰਾ)-ਨਿਰਮਲ ਡੇਰਾ ਬੇਰ ਕਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਲੰਗਰਾਂ ਵਾਲੇ ਅਤੇ ਸੰਤ ਬਾਬਾ ਸੁਖਦੇਵ ਸਿੰਘ ਬੇਰ ਕਲਾ ਹੇਮਕੁੰਟ ਲੰਗਰ ਨਗਰਾਸੂ ਵਾਲਿਆਂ ਵਲੋਂ ਧਰਮ ਪ੍ਰਚਾਰ ਲਹਿਰ ਅੱਗੇ ਵਧਾਉਂਦਿਆਂ ਦਿੱਲੀ ਅਤੇ ਗੁੜਗਾਂਓ ਵਿਖੇ ਵੱਖ ਵੱਖ ਅਸਥਾਨਾਂ ਵਿਚ ਕਥਾ ਕੀਰਤਨ ਤਹਿਤ ਸੰਗਤ ਨੂੰ ਗੁਰਮਤਿ ਇਤਿਹਾਸ ਨਾਲ ਜੋੜਿਆ ਗਿਆ | ਸੰਤ ਬਾਬਾ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਸ਼੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀਆ ਦੇ ਅਵਤਾਰ ਗੁਰਪੁਰਬਾਂ ਨੂੰ ਸਮਰਪਿਤ ਕਰਵਾਏ ਗਏ ਸਨ | ਇਸੇ ਤਰ੍ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਐੱਚ ਬਲਾਕ ਗੁੜਗਾਓਾ ਹਰਿਆਣਾ ਵਿਖੇ ਵੀ ਸੰਗਤਾਂ ਵਲੋਂ ਅਥਾਹ ਸਤਿਕਾਰ ਦਿੱਤਾ ਗਿਆ | ਇਨ੍ਹਾਂ ਸਮਾਗਮਾਂ ਵਿਚ ਪ੍ਰਧਾਨ ਬਲਜੀਤ ਸਿੰਘ, ਸੈਕਟਰੀ ਮਨਜੀਤ ਸਿੰਘ, ਮੀਤ ਪ੍ਰਧਾਨ ਕਮਲਜੀਤ ਸਿੰਘ, ਪ੍ਰਬੰਧਕ ਰਾਜਿੰਦਰਪਾਲ ਸਿੰਘ, ਰਾਗੀ ਸਿੰਘ ਭਾਈ ਮਨਮੀਤ ਸਿੰਘ, ਸੁਖਵਿੰਦਰ ਸਿੰਘ, ਵਾਹਿਗੁਰੂ ਸਿੰਘ, ਛਿੰਦਰਪਾਲ ਸਿੰਘ ਆਦਿ ਪਤਵੰਤੇ ਹਾਜਰ ਸਨ | ਉਨ੍ਹਾਂ ਸੰਤ ਬੇਰ ਕਲਾਂ ਵਾਲਿਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਮੁੱਚੀ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਇਤਿਹਾਸ ਨਾਲ ਬਹੁਤ ਹੀ ਗੰਭੀਰਤਾ ਨਾਲ ਜੋੜਿਆ ਗਿਆ | ਅਖੀਰ ਵਿਚ ਸੰਤ ਸੁਖਦੇਵ ਸਿੰਘ ਬੇਰ ਕਲਾਂ ਨੇ ਕਿਹਾ ਕਿ ਇਹ ਸਮਾਗਮ ਅੱਗੇ ਤੋਂ ਹਰੇਕ ਸਾਲ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਏ ਜਾਣਗੇ |
ਪਿਛਲੀ ਖ਼ਬਰ ਏ.ਐੱਸ. ਸਕੂਲਾਂ ਕਾਲਜਾਂ ਦੀ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਆਹਮਣੇ ਸਾਹਮਣੇ ਅਗਲੀ ਖ਼ਬਰ ਸਵ. ਜਗਦੀਪ ਸਿੰਘ ਦੀ ਯਾਦ 'ਚ ਕਿ੍ਕਟ ਟੂਰਨਾਮੈਂਟ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।