ਜੌੜੇਪੁਲ ਜਰਗ, 21 ਜੁਲਾਈ (ਪਾਲਾ ਰਾਜੇਵਾਲੀਆ)-ਨਾਮਵਰ ਪਿੰਡ ਰੋਹਣੋਂ ਖ਼ੁਰਦ ਵਿਖੇ ਸਵ. ਜਗਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਇੱਕ ਰੋਜਾ ਟੂਰਨਾਮੈਂਟ 27 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਕਮੇਟੀ ਕਾਰਕੁਨਾਂ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਯਾਦਗਾਰੀ ਬਣਾਉਣ ਲਈ ਐਨ ਆਰ, ਆਈ ਭਰਾਵਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉੱਘੇ ਕਿ੍ਕਟਰ ਪ੍ਰੇਮੀ ਅਮਰਿੰਦਰ ਸਿੰਘ ਜਲਾਜਣ ਵੱਲੋਂ ਸੰਪੂਰਨ ਸਾਥ ਦਿੱਤਾ ਜਾ ਰਿਹਾ ਹੈ | ਅੱਜ ਕਿ੍ਕਟ ਟੂਰਨਾਮੈਂਟ ਦੇ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ | ਜਿਸ ਵਿਚ ਗਗਨਦੀਪ ਚੀਮਾ, ਜੱਗੀ ਲਾਡਪੁਰ, ਸਤਨਾਮ ਜਰਗੜੀ, ਭਾਨਾ ਈਸੜੂ, ਗੁਰਿੰਦਰ ਜਲਾਜਣ, ਗੁਰਿੰਦਰ ਇਸ਼ਨਪੁਰ ਸਮੇਤ ਹੋਰਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ |