16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਰੁੱਖ ਮਨੁੱਖਤਾ ਦੇ ਬੈਂਕ ਖ਼ਾਤੇ ਹਨ ਇਨ੍ਹਾਂ ਦਾ ਪਾਲਣ ਪੋਸ਼ਣ ਧੀਆਂ ਪੁੱਤਰਾਂ ਵਾਂਗ ਕਰਨਾ ਚਾਹੀਦਾ ਹੈ -ਪਿ੍ੰਸੀਪਲ ਗੋਪਾਲ ਸਿੰਘ

ਅਜੀਤ ਡੈਸਕ 21-07-2025
ਪਾਇਲ, 20ੋ ਜੁਲਾਈ (ਨਿਜ਼ਾਮਪੁਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਦੇ ਵਿਹੜੇ ਵਿਚ ਪਿ੍ੰਸੀਪਲ ਗੋਪਾਲ ਸਿੰਘ ਮਾਣਕਮਾਜਰਾ ਅਤੇ ਸਮੂਹ ਸਟਾਫ਼ ਵੱਲੋ ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ | ਇਸ ਮੌਕੇ ਪਿ੍ੰਸੀਪਲ ਮਾਣਕਮਾਜਰਾ ਨੇ ਕਿਹਾ ਕਿ ਰੁੱਖ ਮਨੁੱਖਤਾ ਦੇ ਬੈਂਕ ਖਾਤੇ ਹਨ, ਸੁਪਰੀਮ ਕੋਰਟ ਵੱਲੋਂ ਗਠਿਤ ਮਾਹਿਰਾਂ ਦੀ ਕਮੇਟੀ ਆਰਥਿਕ ਮੁੱਲ ਦੇ ਅਧਾਰ 'ਤੇ ਇਕ ਰੁੱਖ ਦੀ ਉਮਰ 100 ਸਾਲ ਮੰਨਦੇ ਹੋਏ ਇਸਦੀ ਕੀਮਤ 72 ਲੱਖ ਆਂਕੀ ਗਈ ਸੀ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਕ ਰੁੱਖ ਨੂੰ ਕੱਟਦੇ ਹਾਂ ਤਾਂ ਅਸੀ ਉਸ ਦੇ ਕੁਦਰਤੀ ਵਾਤਾਵਰਨ ਪ੍ਰਬੰਧ ਨੂੰ ਨਸ਼ਟ ਕਰ ਦਿੰਦੇ ਹਾਂ, ਇਸ ਕਰਕੇ ਰੁੱਖਾਂ ਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ | ਉਨ੍ਹਾਂ ਰੁੱਖਾਂ ਦੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਰੁੱਖਾਂ ਨੂੰ ਲਗਾਉਣ ਦੇ ਨਾਲ ਨਾਲ ਇਸ ਦੀ ਸੰਭਾਲ ਵੀ ਧੀਆਂ ਪੁੱਤਰਾਂ ਵਾਂਗ ਕਰਨੀ ਚਾਹੀਦੀ ਹੈ, ਜਦੋਂ ਅਸੀ ਇਕ ਰੁੱਖ ਦੇ ਹੇਠ ਖੜ੍ਹੇ ਹੁੰਦੇ ਹਾਂ ਤਾਂ ਸਾਨੂੰ ਤਾਪਮਾਨ 10 ਡਿਗਰੀ ਘੱਟ ਮਹਿਸੂਸ ਹੁੰਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਹਰਵਿੰਦਰ ਸਿੰਘ, ਨਵਦੀਪ ਕੌਰ, ਦਵਿੰਦਰ ਕੌਰ ਲਹਿਲ, ਮਨਦੀਪ ਕੌਰ ਬਾਬਰਪੁਰ, ਰਾਜਵੀਰ ਕੌਰ, ਜਸਪਾਲ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ ਆਦਿਕ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਪਾਇਲ ਵਾਸੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਪਨੈਲਟੀ ਤੇ ਵਿਆਜ ਦੀ ਛੋਟ ਦਾ ਲਾਭ ਉਠਾਉਣ-ਕਾਰਜ ਸਾਧਕ ਅਫ਼ਸਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।