16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਾਇਲ ਵਾਸੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਪਨੈਲਟੀ ਤੇ ਵਿਆਜ ਦੀ ਛੋਟ ਦਾ ਲਾਭ ਉਠਾਉਣ-ਕਾਰਜ ਸਾਧਕ ਅਫ਼ਸਰ <br/>

ਅਜੀਤ ਡੈਸਕ 21-07-2025
ਪਾਇਲ, 20 ਜੁਲਾਈ (ਰਜਿੰਦਰ ਸਿੰਘ)-ਨਗਰ ਕੌਂਸਲ ਪਾਇਲ ਦੇ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਸੁਨਹਿਰੀ ਮੌਕਾ ਦਿੰਦੇ ਹੋਏ ਸਾਲ 2013-14 ਤੋਂ ਹੁਣ ਤੱਕ ਲਈ ਮਿਤੀ 31/7/2025 ਪਿਛਲੇ ਰਹਿੰਦੇ ਬਕਾਏ 'ਤੇ ਵਿਆਜ ਅਤੇ ਪੈਨੇਲਟੀ ਤੋਂ ਛੋਟ ਦਿੱਤੀ ਗਈ ਹੈ | ਇਸ ਲਈ ਨਗਰ ਕੌਂਸਲ ਪਾਇਲ ਦੀ ਹਦੂਦ ਅੰਦਰ ਆਉਂਦੇ ਤਮਾਮ ਪ੍ਰਾਪਰਟੀ ਮਾਲਕਾਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਹੈ ਕਿ ਪ੍ਰਾਪਰਟੀ ਟੈਕਸ ਅਦਾ ਕਰਕੇ ਵਿਆਜ ਅਤੇ ਪੇਨੈਲਟੀ ਦੀ ਛੋਟ ਦਾ ਮਿਥੇ ਸਮੇਂ ਅੰਦਰ ਬਣਦਾ ਲਾਭ ਪ੍ਰਾਪਤ ਕਰਨ | ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਇਹ ਰਕਮ ਵਸੂਲ ਕਰਨ ਲਈ ਪੰਜਾਬ ਮਿੳਾੂਸੀਪਲ ਐਕਟ 1911 ਦੀਆਂ ਵੱਖ ਵੱਖ ਧਾਰਾਵਾਂ ਅਨੁਸਾਰ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਦੇ ਪ੍ਰਾਪਰਟੀ ਨੂੰ ਸੀਲਿੰਗ ਕਰਨ ਸਬੰਧੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਰੁੱਖ ਮਨੁੱਖਤਾ ਦੇ ਬੈਂਕ ਖ਼ਾਤੇ ਹਨ ਇਨ੍ਹਾਂ ਦਾ ਪਾਲਣ ਪੋਸ਼ਣ ਧੀਆਂ ਪੁੱਤਰਾਂ ਵਾਂਗ ਕਰਨਾ ਚਾਹੀਦਾ ਹੈ -ਪਿ੍ੰਸੀਪਲ ਗੋਪਾਲ... ਅਗਲੀ ਖ਼ਬਰ ਸੇਂਟ ਜੇਵੀਅਰ ਕਾਨਵੈਂਟ ਸਕੂਲ 'ਚ ਵਣ ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।