ਮਾਛੀਵਾੜਾ ਸਾਹਿਬ, 20 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਡੋਪ ਟੈੱਸਟ ਰਿਪੋਰਟਾਂ ਪਾਜ਼ੇਟਿਵ ਆਉਣ 'ਤੇ 3 ਵਿਅਕਤੀਆਂ ਰਾਜਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪੁਰਾਣੀ ਸਬਜ਼ੀ ਮੰਡੀ, ਰਵਿਦਾਸ ਮੁਹੱਲਾ, ਸਤਪਾਲ ਪੁੱਤਰ ਪ੍ਰੀਤਮ ਰਾਮ ਵਾਸੀ ਪੁਰਾਣੀ ਸਬਜ਼ੀ ਮੰਡੀ, ਰਵਿਦਾਸ ਮੁਹੱਲਾ ਅਤੇ ਨਵੀਨ ਕੁਮਾਰ ਪੁੱਤਰ ਸ਼ਾਮ ਬਿਹਾਰੀ ਵਾਸੀ ਗੁਰੂ ਨਾਨਕ ਮੁਹੱਲਾ ਵਾਸੀ ਮਾਛੀਵਾੜਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ¢ ਐੱਸ. ਐੱਚ. ਓ. ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਗਤਾਰ ਸਿੰਘ ਪੁਲਿਸ ਟੀਮ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗੜੀ ਨਹਿਰ ਦੇ ਪੁਲ ਨੇੜੇ ਮੌਜੂਦ ਸੀ ਤਾਂ ਉੱਥੇ ਏ. ਐੱਸ. ਆਈ. ਪਵਨਜੀਤ ਸਿੰਘ ਹਾਜ਼ਰ ਆਇਆ¢ ਉਸ ਨੇ ਦੱਸਿਆ ਕਿ ਉਕਤ ਰਾਜਵਿੰਦਰ ਸਿੰਘ ਜੋ ਕਿ ਨਸ਼ੇ ਕਰਨ ਦਾ ਆਦੀ ਹੈ ਜੋ ਆਪਣੇ ਘਰ ਦੇ ਬਾਹਰ ਨਸ਼ਾ ਕਰ ਕੇ ਫਿਰ ਰਿਹਾ ਹੈ, ਜਿਸ ਨੂੰ ਰੇਡ ਕਰ ਕਾਬੂ ਕੀਤਾ ਜਾ ਸਕਦਾ ਹੈ¢ ਪੁਲਿਸ ਵਲੋਂ ਉਕਤ ਵਿਅਕਤੀ ਦੇ ਘਰ ਰੇਡ ਕੀਤੀ ਤਾਂ ਉਹ ਬਾਹਰ ਮਿਲਿਆ, ਜਿਸ ਦਾ ਸਮਰਾਲਾ ਸਿਵਲ ਹਸਪਤਾਲ ਵਿਖੇ ਡੋਪ ਟੈੱਸਟ ਕਰਵਾਇਆ¢ ਡੋਪ ਟੈੱਸਟ ਰਿਪੋਰਟ ਪਾਜ਼ੇਟਿਵ ਆਉਣ 'ਤੇ ਰਾਜਵਿੰਦਰ ਸਿੰਘ ਖ਼ਿਲਾਫ਼ ਐਨ. ਡੀ. ਪੀ. ਐੱਸ. ਪਰਚਾ ਦਰਜ ਕਰ ਲਿਆ ਗਿਆ¢ ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਏ. ਐੱਸ. ਆਈ. ਜਗਤਾਰ ਸਿੰਘ ਅਤੇ ਏ. ਐੱਸ. ਆਈ. ਸੁਖਵਿੰਦਰ ਸਿੰਘ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗੁਰਦੁਆਰਾ ਕਿ੍ਪਾਨ ਭੇਂਟ ਰੋਡ ਮਾਛੀਵਾੜਾ ਸਾਹਿਬ ਮੌਜੂਦ ਸੀ ਤਾਂ ਉੱਥੇ ਏ. ਐੱਸ. ਆਈ. ਪਵਨਜੀਤ ਸਿੰਘ ਹਾਜ਼ਰ ਆਇਆ, ਨੇ ਦੱਸਿਆ ਕਿ ਮੁਖ਼ਬਰ ਨੇ ਸੂਚਨਾ ਦਿੱਤੀ ਹੈ ਕਿ ਸਤਪਾਲ ਅਤੇ ਨਵੀਨ ਕੁਮਾਰ ਵਾਸੀ ਮਾਛੀਵਾੜਾ ਨਸ਼ੇ ਕਰਦੇ ਹਨ, ਜੋ ਅਨਾਜ ਮੰਡੀ ਦੇ ਗੇਟ ਅੱਗੇ ਖੜੇ ਹਨ, ਜਿਨ੍ਹਾਂ ਨੂੰ ਰੇਡ ਮਾਰ ਕੇ ਕਾਬੂ ਕੀਤਾ ਜਾ ਸਕਦਾ ਹੈ¢ ਪੁਲਿਸ ਵਲੋਂ ਰੇਡ ਕਰ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ | ਜਿਨ੍ਹਾਂ ਦਾ ਸਿਵਲ ਹਸਪਤਾਲ ਸਮਰਾਲਾ ਤੋਂ ਡੋਪ ਟੈੱਸਟ ਕਰਵਾਇਆ ਗਿਆ¢ ਡੋਪ ਟੈੱਸਟ ਰਿਪੋਰਟ ਪਾਜ਼ੇਟਿਵ ਆਉਣ 'ਤੇ ਸਤਪਾਲ ਅਤੇ ਨਵੀਨ ਕੁਮਾਰ ਖ਼ਿਲਾਫ਼ ਐਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ¢