ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)-ਅੱਜ ਸੇਵਾ ਭਾਰਤੀ ਖੰਨਾ, ਬਾਬਾ ਨਿਰਗੁਣਦਾਸ ਸਿਲਾਈ ਕੇਂਦਰ, ਪਿੰਡ ਖੱਟੜਾ, ਗੁਰੂ ਰਵਿਦਾਸ ਸਿਲਾਈ ਕੇਂਦਰ, ਛੋਟਾ ਖੰਨਾ ਦੇ ਸਿਲਾਈ ਕੇਂਦਰਾਂ ਦਾ ਜ਼ਿਲ੍ਹਾ ਸੇਵਾ ਮੁਖੀ ਦਵਿੰਦਰ ਸਿੰਘ ਅਤੇ ਭਰਤ ਨਾਗਪਾਲ, ਲੁਧਿਆਣਾ ਸੰਗਠਨ ਮੰਤਰੀ ਮੁਖੀ ਚੰਦਨ ਨੇਗੀ ਦੀ ਪ੍ਰਧਾਨਗੀ ਹੇਠ ਨਿਰੀਖਣ ਕੀਤਾ ਗਿਆ | ਲੁਧਿਆਣਾ ਤੋਂ ਆਏ ਅਧਿਕਾਰੀਆਂ ਨੇ ਸਿਲਾਈ ਸਿਖਾ ਰਹੀਆਂ ਅਧਿਆਪਕਾਵਾਂ ਗੁਰਦੀਪ ਕੌਰ ਅਤੇ ਕਿਰਨਦੀਪ ਕੌਰ ਤੋਂ ਵਿਸਥਾਰਪੂਰਵਕ ਜਾਣਕਾਰੀ ਲਈ | ਦੋਵਾਂ ਨੇ ਦੱਸਿਆ ਕਿ 30-32 ਅÏਰਤਾਂ, ਜਿਨ੍ਹਾਂ ਵਿਚ ਕੁੜੀਆਂ ਵੀ ਸ਼ਾਮਲ ਹਨ, ਸਿਲਾਈ ਸਿੱਖਣ ਲਈ ਆਉਂਦੀਆਂ ਹਨ | ਹੁਣ ਸੇਵਾ ਭਾਰਤੀ ਦੇ ਸੰਗਠਨ ਸਕੱਤਰ ਗੁਰਜੰਟ ਸਿੰਘ ਮਹਿਮੀ ਇਨ੍ਹਾਂ ਦੋਵਾਂ ਕੇਂਦਰਾਂ ਦੀ ਦੇਖਭਾਲ ਕਰਨਗੇ | ਸੇਵਾ ਭਾਰਤੀ ਵੱਲੋਂ ਇਸ ਤਰ੍ਹਾਂ ਦੀ ਮੁਫ਼ਤ ਸੇਵਾ ਭਵਿੱਖ ਵਿੱਚ ਵੀ ਜਾਰੀ ਰਹੇਗੀ |