ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼ੁੱਕਰਵਾਰ ਨੂੰ ਇਲਾਕੇ ਦੇ ਸਭ ਤੋਂ ਪੁਰਾਣੇ ਸ਼੍ਰੀ ਸਰਸਵਤੀ ਸੰਸਕਿ੍ਤ ਕਾਲਜ ਵਿੱਚ ਸ਼੍ਰੀਮਦ ਭਾਗਵਤ ਕਥਾ ਸ਼ੁਰੂ ਕੀਤੀ ਗਈ | ਆਚਾਰੀਆ ਸ਼੍ਰੀ ਵਿਸ਼ਵਨਾਥ ਸ਼ਾਸਤਰੀ ਜੀ ਦੀ ਬਰਸੀ ਮੌਕੇ, ਸ਼੍ਰੀ ਰਾਮ ਮੰਦਰ ਪੁਨਰ ਸਥਾਪਨਾ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਸਰਸਵਤੀ ਸੰਸਕਿ੍ਤ ਕਾਲਜ ਖੰਨਾ ਦੁਆਰਾ ਆਯੋਜਿਤ ਸ਼੍ਰੀਮਦ ਭਾਗਵਤ ਕਥਾ ਲਈ ਸਵੇਰ ਦੀ ਪੂਜਾ ਅਤੇ ਮੂਲ ਪਾਠ ਦਾ ਆਯੋਜਨ ਕੀਤਾ ਗਿਆ¢ ਦੁਪਹਿਰ ਨੂੰ ਸ਼ੁਰੂ ਹੋਈ ਸ਼੍ਰੀਮਦ ਭਾਗਵਤ ਕਥਾ ਦੇ ਪਹਿਲੇ ਦਿਨ ਵਿਸ਼ੇਸ਼ ਤੌਰ 'ਤੇ ਪਹੁੰਚੀ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸਾਧਵੀ ਸ਼੍ਰੀਮਤੀ ਭਾਗਿਆਸ਼੍ਰੀ ਭਾਰਤੀ ਜੀ ਨੇ ਕਿਹਾ ਕਿ ਕਲਯੁਗ ਵਿਚ, ਸਿਰਫ਼ ਸ਼੍ਰੀਮਦ ਭਾਗਵਤ ਕਥਾ ਹੀ ਮੁਕਤੀ ਦਾ ਰਸਤਾ ਤਿਆਰ ਕਰਦੀ ਹੈ¢ ਪਹਿਲੇ ਦਿਨ ਦੀ ਕਥਾ ਵਿਚ, ਪਟਿਆਲਾ ਦੇ ਪ੍ਰਸਿੱਧ ਕਾਰੋਬਾਰੀ, ਵੀਨੂ ਗੋਇਲ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਨੂੰ ਪ੍ਰਬੰਧਕਾਂ ਦੁਆਰਾ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਉਨ੍ਹਾਂ ਦੇ ਨਾਲ ਗੋਪਾਲ ਕਿ੍ਸ਼ਨ ਵੀ ਮੌਜੂਦ ਸਨ¢ ਇਸ ਮੌਕੇ ਪਿ੍ੰਸੀਪਲ ਸੀਏ ਰਾਕੇਸ਼ ਗੋਇਲ, ਮੰਤਰੀ ਦਵਾਰਕਾ ਦਾਸ, ਸ਼੍ਰੀ ਸਰਸਵਤੀ ਸੰਸਕਿ੍ਤ ਕਾਲਜ ਖੰਨਾ ਦੇ ਪਿ੍ੰਸੀਪਲ ਡਾ. ਬਲਵੰਤ ਵਤਸ ਨੇ ਇਲਾਕੇ ਦੇ ਸ਼ਰਧਾਲੂਆਂ ਨੂੰ ਸ਼੍ਰੀਮਦ ਭਾਗਵਤ ਕਥਾ ਵਿਚ ਸ਼ਾਮਲ ਹੋਣ ਅਤੇ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ¢