ਸਮਰਾਲਾ, 19 ਜੁਲਾਈ (ਕੁਲਵਿੰਦਰ ਸਿੰਘ)-ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵਿਚ ਰੰਗ-ਮੰਚ, ਕਲਾ ਅਤੇ ਅਭਿਨੇ ਦੇ ਖੇਤਰ ਵਿਚ ਅਜ਼ੀਜ਼ ਆਰਟ ਪੰਜਾਬ ਫਾਉਡੇਸ਼ਨ ਦੇ ਉੱਭਰ ਰਹੇ ਨਵੇ ਕਲਾਕਾਰ ਮਨਜਿੰਦਰ ਅਜ਼ੀਜ਼ ਅਤੇ ਸੱਤਾ ਸ਼ੇਰਗਿੱਲ ਵਲੋਂ ਵਿਦਿਆਰਥੀ ਜੀਵਨ ਵਿਚ ਅਧਿਆਪਕ ਦੀ ਮਹੱਤਤਾ ਵਿਸ਼ੇ ਨੂੰ ਪ੍ਰਸਤੁਤ ਕਰਦਾ ਨੁੱਕੜ ਨਾਟਕ 'ਵਹਿੰਗੀ' ਦਾ ਸਕੂਲ ਦੇ ਮੰਚ ਉੱਤੇ ਸਫਲ ਮੰਚਨ ਕੀਤਾ ਗਿਆ¢ ਇਸ ਨੁੱਕੜ ਨਾਟਕ ਦੌਰਾਨ ਕਲਾਕਾਰਾਂ ਨੇ ਜਿੱਥੇ ਬੱਚਿਆਂ ਨੂੰ ਜੀਵਨ ਵਿਚ ਅਧਿਆਪਕ ਦੀ ਮਹੱਤਤਾ ਬਾਰੇ ਦੱਸ ਕੇ ਉਨ੍ਹਾਂ ਨੂੰ ਅਧਿਆਪਕ ਦਾ ਸਤਿਕਾਰ ਕਰਨ ਲਈ ਪ੍ਰੇਰਿਆ, ਉੱਥੇ ਹੀ ਕਲਾਕਾਰਾਂ ਨੇ ਅਭਿਨੇ ਕਲਾ ਵਿਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਨੂੰ ਇਸ ਕਲਾ ਰਾਹੀਂ ਆਪਣਾ ਸਫਲ ਕੈਰੀਅਰ ਬਣਾਉਣ ਦੀ ਸੇਧ ਵੀ ਦਿੱਤੀ¢ ਇਸ ਨੁੱਕੜ ਨਾਟਕ ਰਾਹੀ ਕਲਾਕਾਰਾਂ ਨੇ ਜਿੱਥੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਵਿਦਿਆਰਥੀ ਦੇ ਜੀਵਨ ਵਿਚ ਅਧਿਆਪਕ ਦੁਆਰਾ ਦਿੱਤਾ ਯੋਗਦਾਨ ਹੀ ਉਨ੍ਹਾਂ ਨੂੰ ਭਵਿੱਖ ਵਿਚ ਇਕ ਬਿਹਤਰ ਅਤੇ ਕਾਮਯਾਬ ਇਨਸਾਨ ਬਣਾ ਸਕਦਾ ਹੈ, ਉੱਥੇ ਹੀ ਇਹ ਕਲਾਕਾਰ ਇਸ ਸੰਜੀਦਗੀ ਅਤੇ ਗੰਭੀਰਤਾ ਭਰੇ ਵਿਸ਼ੇ ਨੂੰ ਕਾਮੇਡੀ ਭਰਪੂਰ ਅੰਦਾਜ਼ ਵਿਚ ਪੇਸ਼ ਕਰ ਕੇ ਅੰਤ ਤੱਕ ਦਰਸ਼ਕਾਂ ਦੀ ਦਿਲਚਸਪੀ ਬਣਾਈ ਰੱਖਣ ਵਿਚ ਕਾਮਯਾਬ ਵੀ ਰਹੇ¢ ਅੰਤ ਵਿੱਚ ਸਕੂਲ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਇਨ੍ਹਾਂ ਕਲਾਕਾਰਾਂ ਦੀ ਅਭਿਨੇ ਕਲਾ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਸੱਚਮੁੱਚ ਹੀ ਇੱਕ ਅਧਿਆਪਕ ਬੱਚਿਆਂ ਦੇ ਸੰਪੂਰਨ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ |