ਸਮਰਾਲਾ, 19 ਜੁਲਾਈ (ਗੋਪਾਲ ਸੋਫਤ)-ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਚ 'ਅਲੂਮਨੀ' ਦੀ ਵਿਸ਼ੇਸ਼ ਇਕੱਤਰਤਾ ਪ੍ਰਧਾਨ ਰਾਜਵਿੰਦਰ ਸਮਰਾਲਾ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ¢ ਸੰਸਥਾ ਦੇ ਸਕੱਤਰ ਐਡਵੋਕੇਟ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ 'ਅਲੂਮਨੀ' ਦੀ ਚੋਣ ਤੋਂ ਬਾਅਦ ਅੱਜ ਕਮੇਟੀ ਦਾ ਵਿਸਥਾਰ ਕੀਤਾ ਗਿਆ ਅਤੇ 15 ਦੇ ਕਰੀਬ ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ ਤਾਂ ਜੋ ਕਾਲਜ ਦੀ ਬਿਹਤਰੀ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ¢ ਇਸ ਮੌਕੇ ਹਾਜ਼ਰ 'ਅਲੂਮਨੀ' ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਕਾਰਜਕਾਰੀ ਮੈਂਬਰ ਸਰਬੰਸ ਸਿੰਘ ਮਾਣਕੀ ਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਲਵਾ ਕਾਲਜ ਇਲਾਕੇ ਦੀ ਨਾਮਵਰ ਸੰਸਥਾ ਹੈ, ਜਿਸ ਨੇ ਵਿੱਦਿਅਕ ਖੇਤਰ ਦੇ ਨਾਲ ਨਾਲ ਖੇਡ ਖੇਤਰ ਵਿਚ ਰਾਸ਼ਟਰੀ ਪੱਧਰ 'ਤੇ ਇਲਾਕੇ ਦਾ ਨਾਮ ਚਮਕਾਇਆ ਹੈ¢ ਮੌਕੇ 'ਤੇ ਬੋਲਦੇ ਹੋਏ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ ਅਤੇ ਸਕੱਤਰ ਤੇਜਿੰਦਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਾਲਜ ਵਿਚ ਪੜ੍ਹੇ ਹੋਏ ਹਰ ਵਿਦਿਆਰਥੀ ਦਾ ਇਹ ਨਿੱਜੀ ਫ਼ਰਜ਼ ਬਣ ਜਾਂਦਾ ਹੈ ਕਿ ਉਹ ਕਾਲਜ ਦੀ ਬਿਹਤਰੀ ਲਈ ਅੱਗੇ ਆਵੇ ਅਤੇ ਬਣਦਾ ਯੋਗਦਾਨ ਦਵੇ¢ ਨਵੇਂ ਚੁਣੇ ਗਏ ਕਾਰਜਕਾਰੀ ਮੈਂਬਰਾਂ ਵਿਚ ਰਸ਼ਪਾਲ ਸਿੰਘ ਕੰਗ, ਰਜੀਵ ਮਰਵਾਹਾ, ਡਾ. ਬਲਵਿੰਦਰ ਕੌਸ਼ਲ, ਹਰਵਿੰਦਰ ਸਿੰਘ ਸ਼ੇਰੀਆ, ਜਤਿੰਦਰ ਸਿੰਘ ਜੋਗਾ ਬਲਾਲਾ, ਗੁਰਪਾਲ ਸਿੰਘ ਘੁੰਗਰਾਲੀ ਸਿੱਖਾਂ, ਐਡਵੋਕੇਟ ਵਿਨੈ ਕਸ਼ਯਪ, ਅਦਾਕਾਰ ਕਮਲਜੀਤ ਕੌਰ ਦਿਆਲਪੁਰਾ, ਰੂਪ ਭਾਰਤੀ, ਗੁਰਵੀਰ ਸਿੰਘ, ਅਜੈ ਕੁਮਾਰ, ਡਾ. ਕੁਲਵਿੰਦਰ ਕੌਰ ਨੂੰ ਸ਼ਾਮਲ ਕੀਤਾ ਗਿਆ¢ ਇਸ ਇਕੱਤਰਤਾ ਵਿਚ ਹੋਰਨਾਂ ਤੋਂ ਇਲਾਵਾ ਰਿੰਕੂ ਵਾਲੀਆਂ, ਗੁਰਪ੍ਰੀਤ ਸਿੰਘ ਕੰਗ, ਹਰਦੀਪ ਸਿੰਘ ਓਸ਼ੋ, ਪ੍ਰਮੋਦ ਕੁਮਾਰ, ਪਵਨਦੀਪ ਸਿੰਘ, ਰਾਕੇਸ਼ ਅਰੋੜਾ, ਵਿਸ਼ਾਲ ਭਾਰਤੀ, ਅਬਦੁਲ ਖਾਨ, ਮਨੀ ਪਾਠਕ, ਰਵੀ ਹੰਸ, ਚਾਂਦਨੀ, ਖ਼ੁਸ਼ਬੂ, ਕਿਰਨਦੀਪ ਕੌਰ, ਨੇਹਾ ਰਾਣੀ, ਅਸ਼ੀਸ਼ ਗੁਪਤਾ, ਸੁਰਿੰਦਰ ਯਾਦਵ, ਰਵੀ ਕਾਂਤ ਸ਼ਾਮਲ ਹੋਏ¢ ਅਖੀਰ ਵਿਚ ਸੰਸਥਾ ਦੇ ਪਿ੍ੰਸੀਪਲ ਡਾ. ਦਿਨੇਸ਼ ਸ਼ਰਮਾ ਨੇ 'ਅਲੂਮਨੀ' ਨੰੂ ਕਾਲਜ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਾਅਦਾ ਕਰਦੇ ਹੋਏ ਆਏ ਪਤਵੰਤਿਆਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ