06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਹਿਲਾ ਚੋਰ ਗਰੋਹ ਦੀ ਇਕ ਮੈਂਬਰ ਅÏਰਤ ਕਾਬੂ, 40 ਹਜ਼ਾਰ ਨਕਦੀ ਬਰਾਮਦ

ਅਜੀਤ ਡੈਸਕ 20-07-2025
ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)-ਖੰਨਾ ਵਿਚ ਇੱਕ ਮਹਿਲਾ ਚੋਰ ਗਿਰੋਹ ਦੀ ਇੱਕ ਮੈਂਬਰ ਅÏਰਤ ਨੂੰ ਫੜਿਆ ਗਿਆ ਹੈ | ਇਹ ਔਰਤ ਇਕ ਕੱਪੜੇ ਦੀ ਦੁਕਾਨ 'ਤੇ ਖ਼ਰੀਦਦਾਰੀ ਕਰਨ ਆਈ ਸੀ, ਅÏਰਤ ਖ਼ਰੀਦਦਾਰੀ ਵਿਚ ਰੁੱਝ ਗਈ, ਇਸੇ ਦੌਰਾਨ ਤਿੰਨ ਹੋਰ ਅÏਰਤਾਂ ਦੁਕਾਨ ਵਿਚ ਦਾਖਲ ਹੋ ਗਈਆਂ | ਕੁੱਝ ਹੀ ਦੇਰ ਵਿਚ, ਤਿੰਨ ਮਹਿਲਾ ਚੋਰਾਂ ਨੇ ਖ਼ਰੀਦਦਾਰੀ ਕਰਨ ਆਈ ਅÏਰਤ ਦੇ ਪਰਸ ਵਿਚੋਂ 40000 ਰੁਪਏ ਕੱਢ ਲਏ ਅਤੇ ਭੱਜ ਗਈਆਂ | ਪੀੜਤ ਅÏਰਤ ਨੂੰ ਪਤਾ ਲੱਗਿਆ ਤਾਂ ਉਸਨੇ ਰੌਲਾ ਪਾਇਆ, ਜਿਸ ਤੋਂ ਤੁਰੰਤ ਬਾਅਦ ਦੁਕਾਨ ਵਿਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਰਾਹਗੀਰ ਚੋਰ ਅÏਰਤਾਂ ਦੇ ਪਿੱਛੇ ਭੱਜੇ | ਇਸ ਦੌਰਾਨ, ਲੋਕਾਂ ਨੇ ਇੱਕ ਅÏਰਤ ਨੂੰ ਫੜ ਲਿਆ ਅਤੇ ਉਸ ਤੋਂ 40000 ਰੁਪਏ ਬਰਾਮਦ ਕੀਤੇ | ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ, ਪੁਲਿਸ ਮੌਕੇ 'ਤੇ ਗਈ ਅਤੇ ਅÏਰਤ ਨੂੰ ਹਿਰਾਸਤ ਵਿਚ ਲੈ ਲਿਆ | ਦੁਕਾਨ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਅÏਰਤ 40000 ਰੁਪਏ ਲੈ ਕੇ ਭੱਜ ਗਈ ਹੈ, ਤਾਂ ਉਹ ਉਸੇ ਪਿੱਛੇ ਭੱਜੇ ਅਤੇ ਇੱਕ ਅÏਰਤ ਨੂੰ ਫੜ ਲਿਆ | ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਐਸ. ਐੱਚ. ਓ. ਤਰਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਇੱਕ ਪੁਲਿਸ ਟੀਮ ਮੌਕੇ 'ਤੇ ਭੇਜੀ ਗਈ | ਅÏਰਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ | ਜਾਂਚ ਚੱਲ ਰਹੀ ਹੈ, ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਮਾਲਵਾ ਕਾਲਜ ਬੌਂਦਲੀ ਸਮਰਾਲਾ ਦੀ 'ਅਲੂਮਨੀ' ਦੀ ਇਕੱਤਰਤਾ ਨੂੰ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਸਿੱਖਿਆ ਵਿਭਾਗ ਲੈਕਚਰਾਰ ਪਦਉੱਨਤ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸਮਾਂਬੱਧ ਬਣਾਵੇ-ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।