ਕੁਹਾੜਾ, 19 ਜੁਲਾਈ (ਸੰਦੀਪ ਸਿੰਘ ਕੁਹਾੜਾ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਪ੍ਰਮੋਸ਼ਨ ਸੈੱਲ ਵਲੋਂ ਜਾਰੀ ਕੀਤੀ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਦੀ ਪਦਉੱਨਤ ਸੂਚੀ 'ਤੇ ਰੋਕ ਲਗਾਉਣ ਨਾਲ ਜਿੱਥੇ ਕੇਡਰ ਵਿਚ ਮਾਨਸਿਕ ਤੌਰ 'ਤੇ ਨਿਰਾਸ਼ਾ ਹੈ | ਉੱਥੇ ਹੀ ਅਧੂਰੀ ਸੀਨੀਆਰਤਾ ਸੂਚੀ ਨਾਲ ਹੋਈਆਂ ਪਦਉੱਨਤੀਆਂ ਨੇ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜੇ ਕੀਤੇ ਹਨ | ਜਿਸ ਨਾਲ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ | ਯੂਨੀਅਨ ਪ੍ਰਧਾਨ ਢਿੱਲੋਂ ਨੇ ਦੱਸਿਆ ਕਿ ਪਦਉੱਨਤੀ ਸੂਚੀ 'ਤੇ ਰੋਕ ਪਹਿਲੀ ਵਾਰ ਨਹੀਂ ਹੋਈ | ਇਸ ਤੋਂ ਪਹਿਲਾਂ ਵੀ ਉੱਚ ਅਧਿਕਾਰੀਆਂ ਦੀ ਅਣਗਹਿਲੀ ਸਦਕਾ ਵਿਭਾਗ ਨੂੰ ਪਦਉੱਨਤ ਸੂਚੀ 'ਤੇ ਰੋਕ ਲਾਉਣੀ ਪਈ ਸੀ ਅਤੇ ਸੋਧੀਆਂ ਲਿਸਟਾਂ ਜਾਰੀ ਕਰਨੀਆਂ ਪਈਆਂ ਸਨ¢ ਯੂਨੀਅਨ ਪ੍ਰਧਾਨ ਢਿੱਲੋਂ ਨੇ ਸਿੱਖਿਆ ਮੰਤਰੀ ਨੰੂ ਅਪੀਲ ਕਰਦਿਆਂ ਕਿਹਾ ਕਿ ਹਰ ਵਿਸ਼ੇ ਦੀਆਂ ਸੋਧੀਆਂ ਤਰੱਕੀਆਂ ਦੀਆਂ ਲਿਸਟਾਂ ਜਲਦ ਜਾਰੀ ਕੀਤੀਆਂ ਜਾਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ¢ ਯੂਨੀਅਨ ਆਗੂ ਦਵਿੰਦਰ ਸਿੰਘ ਗੁਰੂ, ਜਸਪਾਲ ਸਿੰਘ, ਅਮਰਜੀਤ ਸਿੰਘ ਸਲਾਹਕਾਰ, ਜਗਦੀਪ ਸਿੰਘ, ਹਰਦੀਪ ਸਿੰਘ, ਰਾਜਵੀਰ ਸਿੰਘ, ਪ੍ਰਮੋਦ ਜੋਸ਼ੀ, ਬਲਰਾਜ ਸਿੰਘ ਗਰੇਵਾਲ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ ਸੇਖੋਂ, ਅਲਵੇਲ ਸਿੰਘ, ਹਰਪ੍ਰੀਤ ਸਿੰਘ ਸਾਹਨੇਵਾਲ ਨੇ ਸਿੱਖਿਆ ਵਿਭਾਗ ਤੋਂ ਲੈਕਚਰਾਰ ਤਰੱਕੀਆਂ ਦੀਆਂ ਲਿਸਟਾਂ ਜਲਦ ਜਾਰੀ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਪਦਉੱਨਤੀਆਂ ਉਨ੍ਹਾਂ ਲਈ ਇੱਕ ਆਸ ਦੀ ਕਿਰਨ ਹੁੰਦੀਆਂ ਹਨ | ਪਰ ਅਜਿਹੇ ਫ਼ੈਸਲਿਆਂ ਨਾਲ ਅਧਿਆਪਕਾਂ ਦਾ ਮਨੋਬਲ ਡਿਗਦਾ ਹੈ |