ਮਾਛੀਵਾੜਾ ਸਾਹਿਬ, 19 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਅਸਥਾਨ 'ਤੇ ਪੁਰਾਤਨ ਬਾਗ ਲਗਾ ਕੇ ਨਿਸ਼ਕਾਮ ਸੇਵਾ ਕਰਨ ਵਾਲੇ ਸੰਤ ਬਾਬਾ ਕਾਹਲਾ ਸਿੰਘ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਦੀ ਸੰਗਰਾਂਦ ਮੌਕੇ ਖੀਰ ਅਤੇ ਮਾਲ੍ਹ ਪੂੜਿਆਂ ਦਾ ਲੰਗਰ ਲਗਾਇਆ ਗਿਆ¢ ਜਾਣਕਾਰੀ ਅਨੁਸਾਰ ਬਾਬਾ ਜੀ ਦੇ ਪਰਿਵਾਰਕ ਮੈਂਬਰ ਬਾਬਾ ਬਲਵਿੰਦਰ ਸਿੰਘ ਸਲੌਦੀ ਅਤੇ ਨਿਰਮਲ ਸਿੰਘ ਜੇ. ਈ. ਨੇ ਦੱਸਿਆ ਕਿ ਇਹ ਲੰਗਰ ਬਾਬਾ ਕਾਹਲਾ ਸਿੰਘ ਵਲੋਂ ਹੀ ਅੱਜ ਤੋਂ 40-45 ਸਾਲ ਪਹਿਲਾਂ ਸ਼ੁਰੂ ਕਰਵਾਇਆ ਸੀ, ਜੋ ਕਿ ਨਿਰੰਤਰ ਜਾਰੀ ਹੈ¢ ਇਸ ਮੌਕੇ ਗੁਰਚਰਨ ਸਿੰਘ, ਜਰਨੈਲ ਸਿੰਘ ਬਗ਼ਲੀ, ਈਸ਼ਰ ਸਿੰਘ ਗੰਢੂਆਂ, ਹਰਦਿਆਲ ਸਿੰਘ ਗੱਗੜਾ, ਜਸਪਾਲ ਸਿੰਘ ਗੜੀ ਬੇਟ, ਜੋਗਾ ਸਿੰਘ ਗੜੀ ਬੇਟ, ਮੱਖਣ ਸਿੰਘ ਗੜੀ ਬੇਟ, ਕਰਨੈਲ ਸਿੰਘ ਹੁੰਦਲ, ਗੁਰਦੀਪ ਸਿੰਘ ਸਲੌਦੀ ਵੀ ਮੌਜੂਦ ਸਨ