ਰਾੜਾ ਸਾਹਿਬ,18 ਜੁਲਾਈ (ਪ੍ਰੀਤਮ ਸਿੰਘ ਮੁਕੰਦਪੁਰੀ)-ਸਟੇਟ ਅਧਿਆਪਕ ਅਵਾਰਡ,ਯੰਗ ਟੀਚਰ ਐਵਾਰਡ, ਪ੍ਰਬੰਧਕੀ ਅਵਾਰਡ ਅਤੇ ਸਪੈਸ਼ਲ ਟੀਚਰ ਅਵਾਰਡ-2025 ਲਈ ਪੋਰਟਲ 'ਤੇ ਆਨਲਾਈਨ ਅਪਲਾਈ ਕਰਨ ਦੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ¢ ਸਹਾਇਕ ਡਾਇਰੈਕਟਰ (ਸੈਕੰਡਰੀ ਸਿੱਖਿਆ) ਨੇ ਰਾਜ ਭਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਨੂੰ ਜਾਰੀ ਪੱਤਰ ਰਾਹੀਂ ਦੱਸਿਆ ਹੈ ਕਿ ਚਾਹਵਾਨ ਪ੍ਰਾਰਥੀ ਵਿਭਾਗ ਦੀ ਵੈੱਬਸਾਈਟ 'ਤੇ ਹੁਣ 20 ਜੁਲਾਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਇਸ ਉਪਰੰਤ ਮਿਤੀ ਵਿਚ ਹੋਰ ਵਾਧਾ ਨਹੀਂ ਹੋਵੇਗਾ¢