ਖੰਨਾ, 18 ਜੁਲਾਈ (ਹਰਜਿੰਦਰ ਸਿੰਘ ਲਾਲ)-ਬਾਗ਼ਬਾਨੀ ਵਿਭਾਗ ਵਲੋਂ ਟਰੀ ਪਲਾਂਟੇਸ਼ਨ ਡਰਾਈਵ ਤਹਿਤ ਡਾ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗ਼ਬਾਨੀ ਲੁਧਿਆਣਾ ਦੀ ਅਗਵਾਈ ਹੇਠ ਡਾ. ਨਵਜੋਤ ਕੌਰ ਬਾਗ਼ਬਾਨੀ ਵਿਕਾਸ ਅਫ਼ਸਰ ਵਲੋਂ ਕਿਸਾਨਾਂ ਨੂੰ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ¢ ਬਾਗ਼ਬਾਨੀ ਵਿਕਾਸ ਅਫ਼ਸਰ ਵਲੋਂ ਕਿਸਾਨਾਂ ਨੂੰ ਮਾਨਸੂਨ ਦੇ ਆਉਣ ਕਾਰਨ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ¢ ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਘਰ ਵਿਚ ਸਾਡੇ ਖ਼ੁਦ ਲਈ ਖਾਣ ਲਈ ਫਲ ਜ਼ਹਿਰ ਮੁਕਤ ਉਗਾਉਣੇ ਚਾਹੀਦੇ ਹਨ¢ ਜਿਸ ਨਾਲ ਸਾਡਾ ਵਾਤਾਵਰਨ ਵੀ ਸਾਫ਼ ਸੁਥਰਾ ਰਹੇਗਾ ਅਤੇ ਸਾਨੂੰ ਜ਼ਰੂਰੀ ਤੱਤ ਵੀ ਮਿਲਣਗੇ¢ ਉਨ੍ਹਾਂ ਕਿਹਾ ਕਿ ਹਰ ਕਿਸਾਨ ਨੂੰ ਆਪਣੀ ਮੋਟਰ ਉੱਪਰ 5-5 ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ¢ ਇਸ ਮੌਕੇ ਡਾ. ਵਿਜੈ ਪ੍ਰਤਾਪ ਸਹਾਇਕ ਡਾਇਰੈਕਟਰ ਬਾਗ਼ਬਾਨੀ ਲੁਧਿਆਣਾ, ਡਾ. ਨਿਖਿਲ ਅੰਬਿਸ਼ ਮਹਿਤਾ ਬਾਗ਼ਬਾਨੀ ਵਿਕਾਸ ਅਫ਼ਸਰ ਜਗਰਾਉਂ, ਡਾ. ਜਸਪ੍ਰੀਤ ਕ੍ਰੋ-ਬਾਗ਼ਬਾਨੀ ਵਿਕਾਸ ਅਫ਼ਸਰ ਲੁਧਿਆਣਾ, ਮਨਿੰਦਰ ਕਲਰਕ, ਸੋਹਨ ਲਾਲ ਬਾਗ਼ਬਾਨੀ ਉਪ ਨਿਰੀਖਕ, ਰੌਸ਼ਨ ਲਾਲ ਬੇਲਦਾਰ ਹਾਜਿਰ ਸਨ¢