ਖੰਨਾ, 18 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਵਣ ਮਹਾਂ ਉਤਸਵ' ਤਹਿਤ ਵਣ ਵਿਭਾਗ ਬਲਾਕ ਖੰਨਾ ਨੇ 'ਰੁੱਖ ਲਗਾਉ ਵਾਤਾਵਰਨ ਬਚਾਓ' ਸੰਸਥਾ ਨਾਲ ਮਿਲਕੇ ਵਾਰਡ ਨੰਬਰ 28 'ਚ ਪ੍ਰਾਚੀਨ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਅਤੇ ਸ਼ਮਸ਼ਾਨਘਾਟ ਦੇ ਨਾਲ ਲੱਗਦੇ ਪਾਰਕ 'ਚ ਬੂਟੇ ਲਗਾਏ | ਵਾਤਾਵਰਨ ਪ੍ਰੇਮੀ ਹਰਪ੍ਰੀਤ ਸਿੰਘ ਪਿ੍ੰਸ ਨੇ ਕਿਹਾ ਕਿ ਅੱਜ ਗਲੋਬਲ ਵਾਰਮਿੰਗ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ | ਹਰ ਸਾਲ ਤਾਪਮਾਨ 'ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ, ਅਜਿਹੇ ਸਮੇਂ 'ਚ ਵਾਤਾਵਰਨ ਨੂੰ ਬਚਾਉਣ ਲਈ ਹਰ ਮਨੁੱਖ ਨੂੰ ਘੱਟੋ ਘੱਟ ਦੋ ਜਾਂ ਤਿੰਨ ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਜ਼ਰੂਰ ਕਰਨਾ ਚਾਹੀਦਾ ਹੈ | ਇਸ ਮੌਕੇ ਫੋਰੈਸਟ ਗਾਰਡ ਆਸ਼ਾ ਰਾਣੀ ਤੇ ਸੁਖਬੀਰ ਕੌਰ ਨੇ ਹਰੇਕ ਮਨੁੱਖ ਨੂੰ ਜਾਗਰੂਕ ਹੋ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ | ਉਨ੍ਹਾਂ ਨੇ ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਪਿ੍ੰਸ ਦੀ ਅਗਵਾਈ 'ਚ 'ਰੁੱਖ ਲਗਾਉ ਵਾਤਾਵਰਨ ਬਚਾਓ' ਸੰਸਥਾ ਵੱਲੋਂ ਚੌਗਿਰਦੇ ਨੂੰ ਹਰਾ ਭਰਾ ਰੱਖਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ | ਪ੍ਰੋਜੈਕਟ ਇੰਚਾਰਜ ਡਾ. ਰਾਹੁਲ ਸ਼ੁਕਲਾ, ਵਾਤਾਵਰਨ ਪ੍ਰੇਮੀ ਸ਼ੇਰ ਸਿੰਘ ਤੇ ਪਰਮਜੀਤ ਸਿੰਘ ਪੰਮੀ ਨੇ ਕਿਹਾ ਕਿ 'ਰੁੱਖ ਲਗਾਓ, ਵਾਤਾਵਰਣ ਬਚਾਓ' ਸੰਸਥਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਨ ਬਚਾਉਣ ਲਈ ਆਪਣਾ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਮੈਡਮ ਆਸ਼ਾ ਰਾਣੀ ਫੋਰੈਸਟ ਗਾਰਡ, ਸੁਖਬੀਰ ਕੌਰ ਫੋਰੈਸਟ ਗਾਰਡ, ਸੋਨੇ ਲਾਲ ਬੇਲਦਾਰ, ਬੇਲਦਾਰ ਭਗਵਾਨ ਸਿੰਘ, ਜਗਦੇਵ ਸਿੰਘ, ਪਰਮਜੀਤ ਸਿੰਘ ਪ੍ਰੇਮੀ, ਸ਼ੇਰ ਸਿੰਘ, ਡਾ. ਰਾਹੁਲ ਸੁਕਲਾ, ਪਰਮਜੀਤ ਸਿੰਘ ਪੰਮੀ ਆਦਿ ਹਾਜ਼ਿਰ ਸਨ |